ਵਿਵਾਦ ਵਧਣ ਦੇ ਬਾਵਜੂਦ ਸਟੈਂਡ ’ਤੇ ਕਾਇਮ ਸਿੱਧੂ ਦੇ ਸਲਾਹਕਾਰ, ਦੋ ਟੁੱਕ ਸ਼ਬਦਾਂ ’ਚ ਦਿੱਤਾ ਜਵਾਬ

Tuesday, Aug 24, 2021 - 11:00 AM (IST)

ਵਿਵਾਦ ਵਧਣ ਦੇ ਬਾਵਜੂਦ ਸਟੈਂਡ ’ਤੇ ਕਾਇਮ ਸਿੱਧੂ ਦੇ ਸਲਾਹਕਾਰ, ਦੋ ਟੁੱਕ ਸ਼ਬਦਾਂ ’ਚ ਦਿੱਤਾ ਜਵਾਬ

ਚੰਡੀਗੜ੍ਹ (ਅਸ਼ਵਨੀ) : ਕਸ਼ਮੀਰ-ਪਾਕਿਸਤਾਨ-ਤਾਲਿਬਾਨ ਦੇ ਬਿਆਨ ’ਤੇ ਪੈਦਾ ਹੋਏ ਵਿਵਾਦ ਦੇ ਵਿਚ ਸੋਮਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ ਨੂੰ ਆਪਣੇ ਘਰ ਬੁਲਾਇਆ। ਲੰਬੇ ਸਮੇਂ ਤੱਕ ਚੱਲੀ ਇਸ ਮੁਲਾਕਾਤ ਤੋਂ ਬਾਅਦ ਸਲਾਹਕਾਰਾਂ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ ਕਿ ਉਹ ਗਲ਼ਤ ਨੂੰ ਗਲ਼ਤ ਕਹਿੰਦੇ ਰਹਿਣਗੇ।

ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ਨਾਲ ਕਾਂਗਰਸ ’ਚ ਫਿਰ ਘਮਸਾਨ, ਹੁਣ ਮਨੀਸ਼ ਤਿਵਾੜੀ ਨੇ ਦਿੱਤਾ ਵੱਡਾ ਬਿਆਨ

ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਸੋਸ਼ਲ ਮੀਡੀਆ ਬਿਆਨ ਨੂੰ ਫਾਈਨਲ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਕਹਿਣਾ ਹੈ ਉਹ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਿਹਾ ਹੋਇਆ ਹੈ ਅਤੇ ਉਹੀ ਫਾਈਨਲ ਹੈ। ਉਥੇ ਹੀ ਪਿਆਰੇ ਲਾਲ ਗਰਗ ਨੇ ਕਿਹਾ ਕਿ ਉਹ ਜੋ ਕੁੱਝ ਕਹਿੰਦੇ ਹਨ ਉਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਮਾਲੀ ਦੇ ਬਿਆਨ ’ਤੇ ਕੋਈ ਚਰਚਾ ਨਹੀਂ ਹੋਈ। ਗਰਗ ਨੇ ਕਿਹਾ ਕਿ ਉਹ ਤਾਂ ਹਰ ਸਰਕਾਰ ਦੀ ਤਾਰੀਫ਼ ਵੀ ਕਰਦੇ ਹਨ ਅਤੇ ਵਿਰੋਧ ਵੀ ਕਰਦੇ ਹਨ। ਪਿਆਰੇ ਲਾਲ ਗਰਗ ਨੇ ਕਿਹਾ ਕਿ ਸਿੱਧੂ ਨਾਲ ਮੁਲਾਕਾਤ ਵਿਚ ਪੰਜਾਬ ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਹੋਈ ਹੈ। ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਨੂੰ ਲੈ ਕੇ ਜੋ ਦੋਸ਼ ਲੱਗ ਰਹੇ ਹਨ, ਉਸ ’ਤੇ ਮੰਥਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਵਾਦ ਵਧਣ ਤੋਂ ਬਾਅਦ ਐਕਸ਼ਨ ’ਚ ਨਵਜੋਤ ਸਿੱਧੂ, ਸਲਾਹਕਾਰਾਂ ਨੂੰ ਕੀਤਾ ਤਲਬ

ਉੱਧਰ, ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਉਨ੍ਹਾਂ ਦੀਆਂ ਪੁਰਾਣੀਆਂ ਟਿੱਪਣੀਆਂ ’ਤੇ ਰੌਲਾ ਪਾਇਆ ਜਾ ਰਿਹਾ ਹੈ। ਮਾਲੀ ਨੇ ਕਿਹਾ ਕਿ ਸਾਰਿਆਂ ਨੂੰ ਸੁਝਾਅ ਦੇਣ ਦਾ ਅਧਿਕਾਰ ਹੈ। ਮਾਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਗਲ਼ਤੀ ਹੋਈ ਹੋ ਤਾਂ ਉਸ ਦਾ ਮੁੜ-ਵਿਚਾਰ ਹੋਣਾ ਚਾਹੀਦਾ ਹੈ। ਸੰਵਾਦ ਚੱਲਦਾ ਰਹਿਣਾ ਚਾਹੀਦਾ ਹੈ, ਸੰਵਾਦ ਨਾਲ ਹੀ ਠੀਕ ਅਤੇ ਗਲ਼ਤ ਪੱਖ ਸਾਹਮਣੇ ਆਉਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸੰਵਾਦ ਖ਼ਤਮ ਹੋ ਰਿਹਾ ਹੈ ਅਤੇ ਸਾਰੇ ਫਤਵੇਬਾਜ਼ੀ ਵਿਚ ਉਲਝ ਗਏ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਦੀਆਂ ਵਿਵਾਦਤ ਪੋਸਟਾਂ ’ਤੇ ਹਰੀਸ਼ ਰਾਵਤ ਦਾ ਸਖ਼ਤ ਬਿਆਨ

ਨੋਟ - ਕੀ ਸਲਾਹਕਾਰਾਂ ਦੇ ਬਿਆਨਾਂ ਨਾਲ ਨਵਜੋਤ ਸਿੱਧੂ ਦੇ ਅਕਸ ਨੂੰ ਕੋਈ ਫ਼ਰਕ ਪਵੇਗਾ?


author

Gurminder Singh

Content Editor

Related News