ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ, ਸੜਕਾਂ ''ਤੇ ਉੱਤਰੇ ਡਾਕਟਰ

Monday, Mar 12, 2018 - 01:02 AM (IST)

ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ, ਸੜਕਾਂ ''ਤੇ ਉੱਤਰੇ ਡਾਕਟਰ

ਹੁਸ਼ਿਆਰਪੁਰ, (ਘੁੰਮਣ)- ਕੇਂਦਰ ਸਰਕਾਰ ਦੁਆਰਾ ਪ੍ਰਸਤਾਵਿਤ ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ ਦੇ ਖਿਲਾਫ਼ ਡਾਕਟਰਾਂ 'ਚ ਚੱਲ ਰਿਹਾ ਗੁੱਸਾ ਥੰਮਣ ਦਾ ਨਾਂ ਨਹੀਂ ਲੈ ਰਿਹਾ। ਇੰਡੀਆ ਮੈਡੀਕਲ ਐਸੋਸੀਏਸ਼ਨ ਦੀ ਜ਼ਿਲਾ ਇਕਾਈ ਵੱਲੋਂ ਪ੍ਰਧਾਨ ਡਾ. ਕੇਸ਼ਵ ਸੂਦ ਤੇ ਸਕੱਤਰ ਡਾ. ਤਰੁਣ ਕਪੂਰ ਦੀ ਅਗਵਾਈ 'ਚ ਇਸ ਪ੍ਰਸਤਾਵਿਤ ਬਿੱਲ ਦੇ ਵਿਰੋਧ 'ਚ ਸਾਈਕਲ ਮਾਰਚ ਕੱਢਿਆ ਗਿਆ। ਇਸ ਆਯੋਜਨ 'ਚ ਆਈ. ਐੱਮ. ਏ. ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਡਾ. ਕੁਲਦੀਪ ਸਿੰਘ ਤੇ ਰਾਜਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਗਰੀਨ ਵਿਊ ਪਾਰਕ ਕੋਰਟ ਰੋਡ ਤੋਂ ਸ਼ੁਰੂ ਹੋ ਕੇ ਇਹ ਸਾਈਕਲ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮਾਡਲ ਟਾਊਨ ਸਥਿਤ ਸ਼ਹੀਦ ਊਧਮ ਸਿੰਘ ਪਾਰਕ 'ਚ ਜਾ ਕੇ ਸਮਾਪਤ ਹੋਇਆ।
ਸਿਹਤ ਨਾਲ ਹੋਵੇਗਾ ਖਿਲਵਾੜ : ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮੈਡੀਕਲ ਕੌਂਸਲ ਨੂੰ ਬੰਦ ਕਰਕੇ  ਸਰਕਾਰੀ ਸੰਸਥਾ ਬਣਾਉਣ ਜਾ ਰਹੀ ਹੈ, ਜੋ ਕਿ ਮੈਡੀਕਲ ਪ੍ਰੋਫੈਸ਼ਨ ਨਾਲ ਧੱਕੇਸ਼ਾਹੀ ਹੈ। ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਆਯੁਰਵੈਦਿਕ ਡਾਕਟਰ ਕੇਵਲ 6 ਮਹੀਨੇ ਦਾ ਕੋਰਸ ਕਰਕੇ ਐਲੋਪੈਥਿਕ ਦਵਾਈਆਂ ਲਿਖ ਸਕਣਗੇ, ਜੋ ਕਿ ਸ਼ਰੇਆਮ ਸਿਹਤ ਨਾਲ ਖਿਲਵਾੜ ਹੋਵੇਗਾ। ਇਸ ਬਿੱਲ ਅਨੁਸਾਰ ਪ੍ਰਾਈਵੇਟ ਮੈਡੀਕਲ ਕਾਲਜ 60 ਫੀਸਦੀ ਸੀਟਾਂ 'ਤੇ ਆਪਣੀ ਮਨਮਾਨੀ ਫੀਸ ਲੈ ਸਕਣਗੇ। ਜਿਸ ਨਾਲ ਮੈਡੀਕਲ ਦੀ ਪੜ੍ਹਾਈ ਤੇ ਇਲਾਜ ਮਹਿੰਗਾ ਹੋਵੇਗਾ।
ਵਿਧਾਇਕ ਸ਼ਾਮ ਸੁੰਦਰ ਅਰੋੜਾ ਨੂੰ ਮੰਗ ਪੱਤਰ ਦਿੱਤਾ : ਇਸ ਮੌਕੇ ਡਾ. ਅਸ਼ਵਨੀ ਜੁਨੇਜਾ, ਡਾ. ਪਵਨ ਕਾਲੀਆ, ਡਾ. ਨਰੇਸ਼ ਸੂਦ, ਡਾ. ਜਗਮੋਹਨ ਸਿੰਘ, ਡਾ. ਬਲਜੀਤ ਸਿੰਘ, ਡਾ. ਅਰਵਿੰਦ ਕੁਮਾਰ, ਡਾ. ਨਰੇਸ਼ ਗੁਲਾਟੀ, ਡਾ. ਅਸ਼ਵਨੀ ਓਹਰੀ, ਡਾ. ਰਾਜੇਸ਼ ਮਹਿਤਾ, ਡਾ. ਉੱਤਮ ਕੁਮਾਰ,  ਡਾ. ਸੰਦੀਪ ਸਿੰਘ, ਡਾ. ਡੀ ਵੀ. ਸਲਵਾਨ, ਡਾ. ਵਿਜੇ ਸ਼ਰਮਾ, ਡਾ. ਵਿਸ਼ਾਲੀ, ਡਾ. ਅਜੇ ਜੁਨੇਜਾ ਆਦਿ ਹਾਜ਼ਰ ਸਨ।


Related News