ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਸ ਹਾਈਵੇਅ ''ਤੇ ਲੱਗਾ ਹੈ ਲੰਬਾ ਜਾਮ (ਤਸਵੀਰਾਂ)
Tuesday, Nov 30, 2021 - 03:07 PM (IST)
ਲੁਧਿਆਣਾ (ਅਨਿਲ) : ਜਲੰਧਰ ਨੈਸ਼ਨਲ ਹਾਈਵੇਅ 'ਤੇ ਅੱਜ ਸਤਲੁਜ ਦਰਿਆ 'ਤੇ ਕੱਚੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਾਨੂੰ ਪੱਕੇ ਕੀਤਾ ਜਾਵੇ। ਇਸ ਧਰਨੇ ਪ੍ਰਦਰਸ਼ਨ ਦੌਰਾਨ ਨੈਸ਼ਨਲ ਹਾਈਵੇਅ ਕਰੀਬ 10 ਕਿਲੋਮੀਟਰ ਤੱਕ ਪੂਰਾ ਜਾਮ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਨਾਲੋਂ ਜ਼ਿਆਦਾ ਵਧੇਗੀ ਠੰਡ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਇਸ ਕਾਰਨ ਲੁਧਿਆਣਾ ਪੁਲਸ ਵੱਲੋਂ ਲਾਡੋਵਾਲ ਮੁੱਖ ਚੌਂਕ ਤੋਂ ਬੈਰੀਕੇਡ ਲਾ ਕੇ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਵਾਹਨਾਂ ਨੂੰ ਸਿੱਧਵਾਂ ਬੇਟ ਵਾਲੇ ਪਾਸੇ ਮੋੜ ਦਿੱਤਾ ਗਿਆ।
ਟ੍ਰੈਫਿਕ ਜਾਮ ਲੱਗਣ ਕਾਰਨ ਆਮ ਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕ 4-4 ਕਿਲੋਮਟੀਰ ਤੱਕ ਪੈਦਲ ਚੱਲ ਕੇ ਲੁਧਿਆਣਾ-ਜਲੰਧਰ ਵੱਲ ਨੂੰ ਜਾਂਦੇ ਹੋਏ ਦਿਖਾਈ ਦਿੱਤੇ। ਖ਼ਬਰ ਲਿਖੇ ਜਾਣ ਤੱਕ ਹਾਈਵੇਅ 'ਤੇ ਭਾਰੀ ਜਾਮ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ : ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਨੂੰ ਬਣਾਇਆ ਗਿਆ ਪਾਵਰਕਾਮ ਦਾ ਡਾਇਰੈਕਟਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ