ਸੀ.ਜੀ.ਸੀ. ਲਾਂਡਰਾ ਵਿਖੇ ਫਾਰਮਾਕੋਵਿਜੀਲੈਂਸ ਅਤੇ ਕਲੀਨਿਕਲ ਖੋਜ ’ਤੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ

Thursday, May 12, 2022 - 01:22 PM (IST)

ਸੀ.ਜੀ.ਸੀ. ਲਾਂਡਰਾ ਵਿਖੇ ਫਾਰਮਾਕੋਵਿਜੀਲੈਂਸ ਅਤੇ ਕਲੀਨਿਕਲ ਖੋਜ ’ਤੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ

ਚੰਡੀਗੜ੍ਹ- ਚੰਡੀਗੜ੍ਹ ਕਾਲਜ ਆਫ ਫਾਰਮਸੀ, ਸੀ.ਜੀ.ਸੀ. ਲਾਂਡਰਾ ਵੱਲੋਂ ਏ.ਪੀ.ਟੀ.ਆਈ. ਪੰਜਾਬ ਦੇ ਸਹਿਯੋਗ ਸਦਕਾ ‘ਫਾਰਮਾਕੋਵਿਜੀਲੈਂਸ ਅਤੇ ਕਲੀਨਿਕਲ ਖੋਜ’ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਨ.ਆਈ.ਪੀ.ਈ.ਆਰ. ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਪ੍ਰੋ. ਰਾਜੇਸ਼ ਕੁਮਾਰ ਗੋਇਲ, ਏ.ਪੀ.ਟੀ.ਆਈ ਪ੍ਰਧਾਨ ਡਾ. ਬਿਕਾਸ ਮੇਧੀ, ਫਾਰਮਾਕੋਲੋਜੀ ਵਿਭਾਗ, ਪੀ.ਜੀ.ਆਈ.ਐਮ.ਈ.ਆਰ. ਅਤੇ 700 ਤੋਂ ਵੱਧ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਕਾਨਫਰੰਸ ਵਿੱਚ ਹਾਜ਼ਰ ਪਤਵੰਤਿਆਂ ਨੇ ਇਸ ਮੌਕੇ ਦੀ ਯਾਦ ਵਿੱਚ ਇੱਕ ਯਾਦਗਾਰੀ ਚਿੰਨ੍ਹ (ਸੋਵੀਨਾਰ) ਵੀ ਜਾਰੀ ਕੀਤਾ।

ਪ੍ਰੋਗਰਾਮ ਮੌਕੇ 200 ਤੋਂ ਜ਼ਿਆਦਾ ਪੇਪਰ ਪੇਸ਼ ਕੀਤੇ ਗਏ। ਇਸ ਕੌਮੀ ਸੰਮੇਲਨ ਵਿੱਚ ਮੁੱਖ ਬੁਲਾਰਿਆਂ ਵਿੱਚੋਂ ਸਨ ਫਾਰਮਾਸਿਊਟੀਕਲਸ ਲਿਮਟਿਡ, ਗਲੇਨਮਾਰਕ ਫਾਰਮਾਸਿਊਟੀਕਲਸ ਲਿਮਟਿਡ, ਐਸਟ੍ਰਾਜੇਨੇਕਾ ਸਣੇ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਹਰ ਸ਼ਾਮਲ ਹੋਏ। ਕਾਨਫਰੰਸ ਵਿੱਚ ਭਾਰਤੀ ਫਾਰਮਾਸਿਊਟੀਕਲ ਇੰਡਸਟਰੀ ਵਿੱਚ ਫਾਮਰਾਕੋਵਿਜੀਲੈਂਸ ਅਤੇ ਕਲੀਨਿਕਲ ਖੋਜ ਦੇ ਮਹੱਤਵ ਤੇ ਵਿਚਾਰ ਚਰਚਾ ਕੀਤੀ ਗਈ ਹੈ ਜਿਸ ਮੁਤਾਬਕ ਇਹ ਉਦਯੋਗ 2013-2014 ਵਿੱਚ 90,415 ਕਰੋੜ ਰੁਪਏ ਤੋਂ ਵੱਧ ਕੇ 2021-2022 ਵਿੱਚ 1,83,422 ਕਰੋੜ ਰੁਪਏ ਨਾਲ 103 ਫੀਸਦੀ ਮਜ਼ਬੂਤ ਮਾਤਰਾ ਦਾ ਵਾਧਾ ਦਰਜ ਕਰਨ ਵਾਲੇ ਮਾਮਲੇ ਵਿੱਚ ਵਿਸ਼ਵੀ ਪੱਧਰ ਤੇ ਤੀਜਾ ਸਭ ਤੋਂ ਵੱਡਾ ਉਦਯੋਗ ਹੈ ।

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਰਾਹੀਂ ਦੇਸ਼ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਅਗਾਂਹੂ ਰਾਹ ਤੇ ਵੀ ਚਾਨਣਾ ਪਾਇਆ ਗਿਆ ਹੈ।
ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਸਾਂਝੇ ਤੌਰ ਤੇ ਜ਼ੋਰ ਦਿੱਤਾ ਕਿ ਫਾਰਮਸੀ ਵਜੋਂ ਭਾਰਤ ਦੀ ਧਾਰਨਾ ਮਜ਼ਬੂਤ ਕਰਨ ਲਈ ਪ੍ਰਭਾਵਸ਼ਾਲੀ ਫਾਰਮਾਕੋਵਿਜੀਲੈਂਸ ਦੇ ਜ਼ਰੀਏ ਦਵਾਈਆਂ ਦੀ ਗੁਣਵੱਤਾ ਦੇ ਨਾਲ-ਨਾਲ ਸੁਰੱਖਿਆ ਨੂੰ ਬੜਾਵਾ ਦੇਣ ਵੱਲ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਇਸ ਕਾਨਫਰੰਸ ਵਿੱਚ ਚਿਕਿਤਸਕ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਜਾਂ ਗੈਰ ਮੈਡੀਕਲ ਨੁਸਖੇ ਵਾਲੀਆਂ ਦਵਾਈਆਂ ਦੀ ਵਰਤੋਂ ਅਤੇ ਪੈਦਾ ਹੋਣ ਵਾਲੇ ਪ੍ਰਭਾਵਾਂ ਨੂੰ ਰੋਕਣ ਅਤੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।  ਇਸ ਦੇ ਨਾਲ ਹੀ ਅਜਿਹੀਆਂ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਫਾਰਮਾਕੋਵਿਜੀਲੈਂਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਵੀ ਬਹੁਤ ਦਿਲਸਚਪ ਤਰੀਕੇ ਨਾਲ ਸਮਝਾਇਆ ਗਿਆ । ਜਿਸ ਦੇ ਨਤੀਜੇ ਵਜੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਉਦਯੋਗਿਕ ਮਾਹਰਾਂ, ਆਗੂਆਂ ਲਈ ਇਹ ਕਾਨਫਰੰਸ ਇੱਕ ਮਹੱਤਵਪੂਰਨ ਮੰਚ ਸਾਬਿਤ ਹੋਈ। ਡਬਲਯੂ.ਐਚ.ਓ. ਮੁਤਾਬਕ ਫਾਰਮਾਕੋਵਿਜੀਲੈਂਸ ਦਵਾਈ ਦੇ ਮਾੜੇ ਪ੍ਰਭਾਵਾਂ, ਕਿਸੇ ਹੋਰ ਦਵਾਈ ਜਾਂ ਟੀਕੇ ਨਾਲ ਸੰਬੰਧਿਤ ਸਮੱਸਿਆ ਦਾ ਪਤਾ ਲਗਾਉਣ, ਸਮਝਣ ਅਤੇ ਰੋਕਥਾਮ ਨਾਲ ਸੰਬੰਧਤ ਵਿਗਿਆਨ ਅਤੇ ਗਤੀਵਿਧੀ ਹੈ। 

ਇਸ ਉਪਰੰਤ ਡਾ ਵੱਲਭ ਦੇਸ਼ਪਾਂਡੇ, ਗਲੋਬਲ ਫਾਰਮਾਕੋਵਿਜੀਲੈਂਸ ਆਪਰੇਸ਼ਨ, ਗਲੇਨਮਾਰਕ ਫਾਰਮਾਸਿਊਟੀਕਲ ਲਿਮਟਿਡ, ਮੁੰਬਈ ਦੇ ਪ੍ਰਮੁੱਖ ਨੇ ਮਰੀਜ਼ਾਂ ਦੀ ਦੇਖਭਾਲ, ਜਨਤਕ ਸਿਹਤ ਸੁਰੱਖਿਆ, ਲਾਭਾਂ ਦੇ ਮੁਲਾਂਕਣ, ਪ੍ਰਭਾਵ ਅਤੇ ਦਵਾਈਆਂ ਨਾਲ ਸੰਬੰਧਤ ਜੋਖਮਾਂ ਨੂੰ ਬਿਹਤਰ ਬਣਾਉਣ ਲਈ ਮਦਦ ਕਰਨ ਵਿੱਚ ਫਾਰਮਾਕੋਵਿਜੀਲੈਂਸ ਵੱਲੋਂ ਨਿਭਾਈ ਗਈ ਮੁੱਖ ਭੂਮਿਕਾ, ਦਵਾਈਆਂ ਜਾਂ ਚਿਕਿਤਸਕ ਦਵਾਈਆਂ ਦੇ ਪ੍ਰਭਾਵਾਂ ਅਤੇ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ। 

ਕਾਨਫਰੰਸ ਵਿੱਚ ਹਾਜ਼ਰ ਪਤਵੰਤਿਆਂ ਨੂੰ ਸੰਬੋਧਿਤ ਕਰਦੇ ਹੋਏ ਡਾ ਸ੍ਰੀਧਰ ਯਸ਼ਮੈਨਾ, ਹੈੱਡ ਗਲੋਬਲ ਫਾਰਮਾਕੋਵਿਜੀਲੈਂਸ ਕਲੀਨਿਕਲ ਡੈਵਲਪਮੈਂਟ ਐਂਡ ਮੈਡੀਕਲ ਅਫੇਅਰਸ, ਹੇਟੇਰੋ ਹੈਲਥਕੇਅਰ ਲਿਮਟਿਡ, ਹੈਦਰਾਬਾਦ ਨੇ ਦੱਸਿਆ ਕਿ ਦਵਾਈਆਂ (ਡਰੱਗਸ) ਦੇ ਪ੍ਰਭਾਵਾਂ ਬਾਰੇ ਰੋਗੀਆਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਿਹਤ ਸੰਭਾਲ ਸਮੁਦਾਇ ਵੱਲੋਂ ਕੀਤੀਆਂ ਪ੍ਰਤੀਕ੍ਰਿਰਿਆਵਾਂ ਦੀ ਵਧੇਰੇ ਕਿਰਿਆਸ਼ੀਲ ਰਿਪੋਰਟਿੰਗ ਭਾਰਤ ਵਿੱਚ ਫਾਰਮਾਕੋਵਿਜੀਲੈਂਸ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਫਾਰਮਾਕੋਵਿਜੀਲੈਂਸ ਪ੍ਰੋਗਰਾਮ (ਪੀ.ਵੀ.ਪੀ.ਆਈ) ਅਤੇ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਪ੍ਰਤੀਕੂਲ ਦਵਾਈਆਂ ਦੀਆਂ ਪ੍ਰਤੀਕ੍ਰਿਰਿਆਵਾਂ ਦੀ ਰਿਪੋਰਟ ਨਾਲ ਦੀ ਭੂਮਿਕਾ ਨੂੰ ਤੇਜ਼ ਕਰਨ ਅਤੇ ਸਰਲ ਬਣਾਉਣ ਲਈ ਬਣਾਈ ਵਿਧੀ ਦੀ ਸਥਾਪਤ ਕਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸੁਰੱਖਿਆ ਅਤੇ ਬਿਹਤਰ ਸਿਹਤ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕਰਾਂਗੇ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨਾਲ ਇਸ ਕਾਨਫਰੰਸ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।


author

Anuradha

Content Editor

Related News