23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਗਾਈਡਡ ਟੂਰ: ਹਰਜੋਤ ਸਿੰਘ ਬੈਂਸ
Thursday, Nov 20, 2025 - 03:59 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਦੱਸਿਆ ਕਿ 23 ਨਵੰਬਰ ਨੂੰ ਗਾਈਡਡ ਟੂਰ ਵਿਰਾਸਤ-ਏ-ਖਾਲਸਾ ਤੋਂ ਸ਼ੁਰੂ ਹੋ ਕੇ ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰਾ ਪਾਰਕ ਵਿਖੇ ਸਮਾਪਤੀ ਕੀਤੀ ਜਾਵੇਗੀ। ਇਹ ਟੂਰ ਖ਼ਾਸ ਤੌਰ ‘ਤੇ ਆਏ ਹੋਏ ਸੈਲਾਨੀਆਂ, ਸੰਗਤਾਂ ਅਤੇ ਵਿਦਿਆਰਥੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਸੱਭਿਆਚਾਰਕ ਨਾਲ ਰੁ-ਬ-ਰੂ ਕਰਵਾਉਣ ਲਈ ਤਿਆਰ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਗਾਈਡਡ ਟੂਰ ਵਿਰਾਸਤ-ਏ-ਖਾਲਸਾ ਤੋਂ ਸਵੇਰੇ ਸ਼ੁਰੂ ਹੋਵੇਗਾ, ਜਿੱਥੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਨੂੰ ਆਧੁਨਿਕ ਤਕਨੀਕਾਂ ਰਾਹੀਂ ਸੰਭਾਲਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵਧਣਗੀਆਂ ਸਹੂਲਤਾਂ ਤੇ ਪ੍ਰੇਸ਼ਾਨੀਆਂ! ਮੁੱਖ ਸੜਕਾਂ ਨੂੰ ਲੈ ਕੇ ਲਿਆ ਜਾਵੇਗਾ ਵੱਡਾ ਫ਼ੈਸਲਾ
ਇਸ ਤੋਂ ਬਾਅਦ ਟੂਰ ਭਾਈ ਜੈਤਾ ਜੀ ਮੈਮੋਰੀਅਲ ਤੱਕ ਅੱਗੇ ਵਧੇਗਾ। ਭਾਈ ਜੈਤਾ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੱਖ ਇਤਿਹਾਸ ਵਿੱਚ ਅਮਰ ਉਦਾਹਰਨ ਕਾਇਮ ਕੀਤੀ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਸਥਾਨ ਸੰਗਤਾਂ ਨੂੰ ਡੂੰਘੀ ਆਧਿਆਤਮਿਕਤਾ ਅਤੇ ਸੇਵਾ ਦੇ ਸੰਦੇਸ਼ ਨਾਲ ਜੋੜਦਾ ਹੈ। ਟੂਰ ਦੀ ਸਮਾਪਤੀ ਪੰਜ ਪਿਆਰਾ ਪਾਰਕ ਵਿਖੇ ਕੀਤੀ ਜਾਵੇਗੀ, ਜਿੱਥੇ ਖਾਲਸਾ ਪੰਥ ਦੇ ਪੰਜ ਪਿਆਰਿਆਂ ਦੀ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਮਹੱਤਤਾ ਬਾਰੇ ਸੰਗਤ ਨੂੰ ਜਾਣੂੰ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
