ਕਾਂਗਰਸੀਆਂ ਨੇ ਰਾਵਣ ਦੇ ਪੁਤਲੇ 'ਤੇ ਚੜ੍ਹਾਇਆ ਮੋਦੀ ਦਾ ਮਖੋਟਾ (ਵੀਡੀਓ)
Thursday, Oct 18, 2018 - 12:50 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ 'ਚ 19 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ, ਜਿਸ ਦੇ ਚੱਲਦਿਆਂ ਵੱਖ-ਵੱਖ ਸ਼ਹਿਰਾਂ 'ਚ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਲੋਕਾਂ ਵਲੋਂ ਇਕ ਅਜਿਹਾ ਰਾਵਣ ਤਿਆਰ ਕੀਤਾ ਗਿਆ, ਜਿਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਖੋਟਾ ਚੜ੍ਹਾਇਆ ਗਿਆ।
ਜਾਣਕਾਰੀ ਮੁਤਾਬਕ ਕਾਂਗਰਸੀ ਮਹਿਲਾ ਵਰਕਰਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਰਾਵਣ ਦੇ ਪੁਤਲੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਪੋਸਟਰ ਲਗਾਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਮਹਿਲਾ ਪ੍ਰਧਾਨ ਮਮਤਾ ਦੱਤ ਨੇ ਕਿਹਾ ਜਿਸ ਤਰ੍ਹਾਂ ਰਾਵਣ ਦਾ ਖਾਤਮਾ ਹੋਇਆ ਸੀ ਉਸੇ ਤਰ੍ਹਾਂ ਮੋਦੀ ਸਰਕਾਰ ਵੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ 'ਚ ਜਨਤਾ ਮੋਦੀ ਸਰਕਾਰ ਨੂੰ ਸਬਕ ਜ਼ਰੂਰ ਸਿਖਾਵੇਗੀ ਤੇ ਕਾਂਗਰਸ ਦੀ ਜਿੱਤ ਹੋਵੇਗੀ।