ਵੀਡੀਓ ਕਾਨਫਰੰਸ ਜ਼ਰੀਏ ਮੋਦੀ ਦੇਸ਼ ਭਰ ਦੇ ਡੀ. ਸੀ. ਨਾਲ ਜਲਦ ਕਰਨਗੇ ਖਾਸ ਗੱਲਬਾਤ

Tuesday, Aug 08, 2017 - 07:17 PM (IST)

ਵੀਡੀਓ ਕਾਨਫਰੰਸ ਜ਼ਰੀਏ ਮੋਦੀ ਦੇਸ਼ ਭਰ ਦੇ ਡੀ. ਸੀ. ਨਾਲ ਜਲਦ ਕਰਨਗੇ ਖਾਸ ਗੱਲਬਾਤ

ਜਲੰਧਰ/ਨਵੀਂ ਦਿੱਲੀ— ਮਿਸ਼ਨ ਨਿਊ ਇੰਡੀਆ ਦੇ ਤਹਿਤ ਡਿਵੈੱਲਮੈਂਟ ਏਜੰਡਾ 2022 ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਅਗਸਤ ਨੂੰ ਸ਼ਾਮ 7 ਵਜੇ ਦੇਸ਼ ਭਰ ਦੇ ਡਿਪਟੀ ਕਮਿਸ਼ਨਰ ਕੱਲ੍ਹ ਕਲੈਕਟਰਾਂ ਦੇ ਨਾਲ ਰੂ-ਬ-ਰੂ ਹੋਣਗੇ। ਏਜੰਡੇ ਦੀ ਕੋਈ ਕਾਪੀ ਫਿਲਹਾਲ ਜ਼ਿਲਾ ਹੈੱਡਕੁਆਰਟਰ ਨਹੀਂ ਭੇਜੀ ਗਈ ਹੈ। ਸੂਬੇ ਦੇ ਚੀਫ ਸੈਕਰੇਟਰੀ ਆਫਿਸ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਪੱਧਰ 'ਤੇ ਵੀਡੀਓ ਕਾਨਫਰੰਸ ਦੇ ਪ੍ਰਬੰਧ ਕਰਨ ਨੂੰ ਕਿਹਾ ਹੈ। ਪਹਿਲੀ ਵਾਰ ਕੋਈ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਜ਼ਰੀਏ ਦੇਸ਼ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਰੂ-ਬ-ਰੂ ਹੋ ਰਹੇ ਹਨ। ਇਸ ਤੋਂ ਪਹਿਲਾਂ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ ਹੈ। ਪ੍ਰਸ਼ਾਸਨ ਅਫਸਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਸਕੀਮਾਂ ਦਾ ਫਾਇਦਾ ਸਿੱਧਆ ਜਨਤਾ ਤੱਕ ਪਹੁੰਚਾਉਣ ਭ੍ਰਿਸ਼ਟਾਚਾਰ ਖਤਮ ਕਰਨ ਵਰਗੇ ਮੁੱਦਿਆਂ 'ਤੇ ਪ੍ਰ੍ਰਸ਼ਾਸਨ ਅਫਸਰਾਂ ਦੀ ਭੂਮਿਕਾ ਅਤੇ ਸਹਿਯੋਗ ਨੂੰ ਲੈ ਕੇ ਗੱਲਬਾਤ ਕਰਨਗੇ। ਫਿਲਹਾਲ ਸਾਰੇ ਜ਼ਿਲਾ ਹੈੱਡਕੁਆਰਟਰਾਂ 'ਤੇ ਪ੍ਰਧਾਨ ਮੰਤਰੀ ਨਾਲ ਰੂ-ਬ-ਰੂ ਹੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵੀਡੀਓ ਕਾਨਫਰੰਸ 'ਚ  ਡਿਪਟੀ ਕਮਿਸ਼ਨਰ ਤੋਂ ਇਲਾਵਾ ਚੀਫ ਸੈਕਰੇਟਰੀ ਅਤੇ ਜਨਰਲ ਐਡਮਨਿਸਟਰੇਸ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਰੇਟਰੀ ਵੀ ਮੌਜੂਦ ਰਹਿਣਗੇ।


Related News