ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ , 25 ਸਤੰਬਰ ਤੋਂ ਚੱਲੇਗੀ ਨਰਾਤੇ ਸਪੈਸ਼ਲ ਟਰੇਨ, ਬੁਕਿੰਗ ਸ਼ੁਰੂ

08/28/2022 11:33:25 AM

ਚੰਡੀਗੜ੍ਹ(ਲਲਨ) : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵਲੋਂ ਨਰਾਤੇ ਸਪੈਸ਼ਲ ਮਾਤਾ ਵੈਸ਼ਣੋ ਦੇਵੀ ਸਪੈਸ਼ਲ ਟ੍ਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸ਼ਰਧਾਲੂਆਂ ਦੀ ਸਰੀਰਿਕ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਕੱਲ੍ਹ ਜਲੰਧਰ ਦੇ ਇਨ੍ਹਾਂ ਰੂਟਾਂ 'ਤੇ ਰਹੇਗੀ ਆਵਾਜਾਈ ਦੀ ਪਾਬੰਦੀ, ਜਾਣੋ ਕੀ ਹੈ ਕਾਰਨ

ਆਈ. ਆਰ. ਸੀ. ਟੀ. ਸੀ. ਦੇ ਰੀਜਨਲ ਮੈਨੇਜਰ ਐੱਮ. ਪੀ. ਐੱਸ. ਰਾਘਵ ਨੇ ਦੱਸਿਆ ਕਿ ਦਿੱਲੀ ਤੋਂ ਅੰਬਾਲਾ ਕੈਂਟ ਹੁੰਦੇ ਹੋਏ 25 ਸਤੰਬਰ ਨੂੰ ਟ੍ਰੇਨ ਚਲਾਈ ਜਾਵੇਗੀ। ਇਸ ਵਿਚ 4 ਰਾਤਾਂ ਤੇ 5 ਦਿਨ ਸ਼ਾਮਲ ਹਨ। ਇਸ ਵਿਚ ਸਫ਼ਰ ਕਰਨ ਵਾਲੇ ਸ਼ਰਧਾਲੂਆਂ ਨੂੰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਵਾਏ ਜਾਣਗੇ। ਇਸ ਸਪੈਸ਼ਲ ਟ੍ਰੇਨ ਪੈਕੇਜ ਲਈ ਆਈ. ਆਰ. ਸੀ. ਟੀ. ਸੀ. ਵਲੋਂ ਆਨਲਾਈਨ ਅਤੇ ਆਫ਼ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਆਨਲਾਈਨ ਬੁਕਿੰਗ ਲਈ ਯਾਤਰੀ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਜਾਂ ਬੁਕਿੰਗ ਲਈ ਨਜ਼ਦੀਕੀ ਰੇਲਵੇ ਸਟੇਸ਼ਨ ’ਤੇ ਜਾ ਕੇ ਟਿਕਟ ਬੁੱਕ ਕਰਵਾ ਸਕਦੇ ਹਨ। ਟ੍ਰੇਨ ਵਿਚ ਯਾਤਰੀਆਂ ਨੂੰ ਨਾਸ਼ਤਾ, ਦੁਪਿਹਰ ਅਤੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸ ਲਈ ਆਈ. ਆਰ. ਸੀ. ਟੀ. ਸੀ. ਵਲੋਂ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਸਲੀਪਰ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 14990 ਰੁਪਏ ਦੇਣੇ ਪੈਣਗੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News