ਨਗਰ ਪੰਚਾਇਤ ਚੋਣਾਂ : ਬੇਗੋਵਾਲ 'ਚ ਅਕਾਲੀ ਦਲ 8, ਕਾਂਗਰਸ 4 ਤੇ ਆਪ 1 ਸੀਟ 'ਤੇ ਜੇਤੂ

12/17/2017 7:18:39 PM

ਕਪੂਰਥਲਾ/ਬੇਗੋਵਾਲ (ਰਾਜਿੰਦਰ)— ਨਗਰ ਪੰਚਾਇਤ ਚੋਣਾਂ 'ਚ ਬੇਗੋਵਾਲ 'ਚ ਅਕਾਲੀ ਦਲ 8, ਕਾਂਗਰਸ 4 ਤੇ ਆਪ 1 ਸੀਟ 'ਤੇ ਜੇਤੂ ਰਹੀ। ਬੇਗੋਵਾਲ 'ਚ ਕੁਲ 71.36 ਫੀਸਦੀ ਵੋਟਿੰਗ ਹੋਈ ਹੈ। ਜਿੱਤੇ ਹੋਏ ਉਮੀਦਵਾਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—

ਵਾਰਡ ਨੰਬਰ 1 : ਕਾਂਗਰਸ ਦੀ ਅਮਨਦੀਪ ਕੌਰ 30 ਵੋਟਾਂ ਨਾਲ ਜੇਤੂ
ਵਾਰਡ ਨੰਬਰ 2 : ਅਕਾਲੀ ਦਲ ਦੇ ਬਲਕਾਰ ਸਿੰਘ 2 ਵੋਟਾਂ ਨਾਲ ਜੇਤੂ
ਵਾਰਡ ਨੰਬਰ 3 : ਆਮ ਆਦਮੀ ਪਾਰਟੀ ਦੀ ਕੁਲਵਿੰਦਰ ਕੌਰ (ਪਤਨੀ ਭੁੱਟੋ ਭੁੱਲਰ) 18 ਵੋਟਾਂ ਨਾਲ ਜੇਤੂ
ਵਾਰਡ ਨੰਬਰ 4 : ਅਕਾਲੀ ਦਲ ਦੀ ਦਲਜੀਤ ਕੌਰ ਰੋਜ਼ੀ 3 ਵੋਟਾਂ ਨਾਲ ਜੇਤੂ
ਵਾਰਡ ਨੰਬਰ 5 : ਅਕਾਲੀ ਦਲ ਦੀ ਦਲਜੀਤ ਕੌਰ (ਪਤਨੀ ਪ੍ਰੋਫੈਸਰ ਜਸਵੰਤ ਸਿੰਘ) 9 ਵੋਟਾਂ ਨਾਲ ਜੇਤੂ
ਵਾਰਡ ਨੰਬਰ 6 : ਕਾਂਗਰਸ ਦੇ ਸਿਰੀਨਿਵਾਸ ਕੁੱਕੂ 19 ਵੋਟਾਂ ਨਾਲ ਜੇਤੂ
ਵਾਰਡ ਨੰਬਰ 7 : ਕਾਂਗਰਸ ਦੀ ਨਿਵਿਆ ਕੌਰ ਟਾਸ 'ਤੇ ਜੇਤੂ
ਵਾਰਡ ਨੰਬਰ 8 : ਅਕਾਲੀ ਦਲ ਦੇ ਬਲਵਿੰਦਰ ਸਿੰਘ ਬਿੱਟੂ 145 ਵੋਟਾਂ ਨਾਲ ਜੇਤੂ
ਵਾਰਡ ਨੰਬਰ 9 : ਅਕਾਲੀ ਦਲ ਦੇ ਦਲਜੀਤ ਸਿੰਘ ਖਾਲਸਾ 25 ਵੋਟਾਂ ਨਾਲ ਜੇਤੂ
ਵਾਰਡ ਨੰਬਰ 10 : ਕਾਂਗਰਸ ਦੀ ਬਿਮਲਾ 382 ਵੋਟਾਂ ਨਾਲ ਜੇਤੂ
ਵਾਰਡ ਨੰਬਰ 11 : ਅਕਾਲੀ ਦਲ ਦੀ ਪਲਵਿੰਦਰ ਕੌਰ (ਪਤਨੀ ਵਿਕਰਮਜੀਤ ਸਿੰਘ ਵਿੱਕੀ) 15 ਵੋਟਾਂ ਨਾਲ ਜੇਤੂ
ਵਾਰਡ ਨੰਬਰ 12 : ਅਕਾਲੀ ਦਲ ਦੇ ਜਗਜੀਤ ਸਿੰਘ ਖਾਸਰੀਆ 149 ਵੋਟਾਂ ਨਾਲ ਜੇਤੂ
ਵਾਰਡ ਨੰਬਰ 13 : ਅਕਾਲੀ ਦਲ ਦੇ ਸਾਬਕਾ ਕੌਂਸਰਲ ਰਜਿੰਦਰ ਸਿੰਘ ਲਾਡੀ 63 ਵੋਟਾਂ ਨਾਲ ਜੇਤੂ


Related News