ਲੋੜਵੰਦ ਲੋਕਾਂ ਦੀ ਮਦਦ ਕਰਨਾ ਸਾਡਾ ਮੁਢਲਾ ਫ਼ਰਜ਼ : ਧਰਮਸੋਤ

Monday, Jan 29, 2018 - 04:01 PM (IST)

ਨਾਭਾ (ਜਗਨਾਰ) — ਅੱਜ ਰਿਆਸਤੀ ਸ਼ਹਿਰ ਨਾਭਾ ਦੇ ਪਟਿਆਲਾ ਗੇਟ ਸਥਿਤ ਨਾਭਾ ਸੇਵਾ ਸੁਸਾਇਟੀ ਵਲੋਂ ਗਰੀਬ ਲੋਕਾਂ ਲਈ ਸ਼ੁਰੂ ਕੀਤੀ 10 ਰੁਪਏ 'ਚ ਭੋਜਨ ਦੀ ਥਾਲੀ ਦਾ ਉਦਘਾਟਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਧਰਮਸੋਤ ਨੇ ਕਿਹਾ ਕਿ ਸੁਸਾਇਟੀ ਵਲੋਂ ਸ਼ੁਰੂ ਕੀਤਾ ਇਹ ਉਪਰਾਲਾ ਬਹੁਤ ਵਧੀਆ ਹੈ, ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦ ਵਿਅਕਤੀਆਂ ਦੀ ਮੱਦਦ ਲਈ ਮੋਹਰੀ ਹੋ ਕੇ ਕੰਮ ਕਰੀਏ । ਕਾਂਗਰਸ ਵਪਾਰ ਸੈੱਲ ਦੇ ਪ੍ਰਧਾਨ ਵਿਵੇਕ ਸਿੰਗਲਾ ਨੇ ਕਿਹਾ ਕਿ ਸੁਸਾਇਟੀ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ 'ਚ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਮੌਕੇ ਮਹੰਤ ਹਰਵਿੰਦਰ ਖਨੌੜਾ,ਰਜਨੀਸ਼ ਮਿੱਤਲ ਸ਼ੈਟੀ,ਵੇਦ ਪਰਕਾਸ਼ ਡੱਲਾ,ਦਰਸ਼ਨ ਅਰੋੜਾ,ਪਵਨ ਗਰਗ,ਵਿਸ਼ਾਲ ਬਾਂਸਲ,ਅਜੀਤ ਜਖਮੀ,ਨਰੇਸ਼ ਮਹਿਤਾ ਆਦਿ ਹਾਜ਼ਰ ਸਨ ।


Related News