ਲੁਧਿਆਣਾ ਵਾਸੀਆਂ ਨੂੰ ਮਿਲਣ ਜਾ ਰਹੀ ਨਵੀਂ ਸਹੂਲਤ, ਬੱਸ ਕਰਨਾ ਹੋਵੇਗਾ ਇਕ ਫ਼ੋਨ
Tuesday, Nov 12, 2024 - 01:17 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਕਮਿਸ਼ਨਰ ਅਦਿੱਤਿਆ ਕੁਮਾਰ ਵੱਲੋਂ ਮਹਾਨਗਰ ਦੇ ਸਫ਼ਾਈ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਕੂੜੇ ਦੀ ਤਰ੍ਹਾਂ ਹੋਰਟੀਕਲਚਰ ਤੇ ਡੈਮੋਲੇਸ਼ਨ ਵੇਸਟ ਦੀ ਵੀ ਡੋਰ ਟੂ ਡੋਰ ਕਲੈਕਸ਼ਨ ਹੋਵੇਗੀ। ਇਹ ਜਾਣਕਾਰੀ ਕਮਿਸ਼ਨਰ ਵੱਲੋਂ ਇਸ ਮੁੱਦੇ 'ਤੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਰੁੱਖਾਂ ਦੇ ਪੱਤਿਆਂ ਦੀ ਕਟਾਈ ਮਗਰੋਂ ਨਿਕਲਣ ਵਾਲੀ ਹੋਰਟੀਕਲਚਰ ਵੇਸਟ ਜਾਂ ਬਿਲਡਿੰਗ ਨਿਰਮਾਣ ਦੇ ਮਲਬੇ ਨੂੰ ਸੜਕ ਕਿਨਾਰੇ ਤੇ ਪਾਰਕ ਵਿਚ ਜਮ੍ਹਾਂ ਕਰ ਦਿੰਦੇ ਹਨ, ਜਿਸ ਨਾਲ ਸਫ਼ਾਈ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਅਸਰ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਕੂੜੇ ਦੀ ਤਰ੍ਹਾਂ ਹੋਰਟੀਕਲਚਰ ਤੇ ਡੈਮੋਲੇਸ਼ਨ ਵੇਸਟ ਦੀ ਵੀ ਡੋਰ ਟੂ ਡੋਰ ਕਲੈਕਸ਼ਨ ਦੀ ਯੋਜਨਾ ਬਣਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ
ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਬਾਕਾਇਦਾ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਦੇ ਬਾਅਦ ਵੀ ਰੁੱਖਾਂ ਦੇ ਪੱਤਿਆਂ ਦੀ ਕਟਾਈ ਮਗਰੋਂ ਨਿਕਲਣ ਵਾਲੀ ਹੋਰਟੀਕਲਚਰ ਵੇਸਟ ਜਾਂ ਬਿਲਡਿੰਗ ਨਿਰਮਾਣ ਦੇ ਮਲਬੇ ਨੂੰ ਸੜਕ ਕਿਨਾਰੇ ਤੇ ਪਾਰਕ ਵਿਚ ਸੁੱਟਣ ਵਾਲਿਆਂ ਨੂੰ ਜੁਰਮਾਨੇ ਦੀ ਵਾਰਨਿੰਗ ਵੀ ਦਿੱਤੀ ਗਈ ਹੈ।
600 ਲੋਕਾਂ 'ਤੇ ਹੈ ਸਿਰਫ਼ ਇਕ ਸਫ਼ਾਈ ਕਰਮਚਾਰੀ
ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਸੈਨੀਟੇਸ਼ਨ ਡਰਾਈਵ ਲਈ ਚਾਰੋ ਜ਼ੋਨਾਂ ਵਿਚ 37 ਟੀਮਾਂ ਲਗਾਈਆਂ ਗਈਆਂ ਹਨ ਤੇ ਹੈਲਥ ਬ੍ਰਾਂਚ ਦੇ ਨਾਲ ਬੀ. ਐੱਡ ਆਰ. ਤੇ ਪ੍ਰਾਪਰਟੀ ਟੈਕਸ ਅਫ਼ਸਰ ਵੀ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਸਭ ਦੇ ਬਾਵਜੂਦ ਲੋਕਾਂ ਦੇ ਸਹਿਯੋਗ ਦੇ ਬਿਨਾ ਸਫ਼ਾਈ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਦਾ ਟੀਚਾ ਸਰ ਨਹੀਂ ਕੀਤਾ ਜਾ ਸਕਦਾ। ਤਕਰੀਬਨ 30 ਲੱਖ ਦੀ ਅਬਾਦੀ ਦੇ ਹਿਸਾਬ ਨਾਲ 600 ਲੋਕਾਂ 'ਤੇ ਸਿਰਫ਼ 1 ਹੀ ਸਫ਼ਾਈ ਕਰਮਚਾਰੀ ਹੈ। ਇਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦੀ ਤਰ੍ਹਾਂ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8