ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
Wednesday, Nov 13, 2024 - 02:00 PM (IST)
ਸਾਹਨੇਵਾਲ/ਕੁਹਾੜਾ (ਜਗਰੂਪ)- ਸਾਡੇ ਸਮਾਜ ਅੰਦਰ ਕੁਝ ਲੋਕਾਂ ਲਈ ਪੈਸਾ ਐਨਾ ਅਹਿਮ ਬਣ ਚੁੱਕਾ ਹੈ ਕਿ ਇਸ ਦੀ ਖਾਤਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਲੋਕ ਪੈਸੇ ਲੈਣ ਦੇ ਬਾਵਜੂਦ ਵੀ ਆਪਣੇ ਗਾਹਕਾਂ ਨੂੰ ਬੀਮਾਰੀਆਂ ਪਰੋਸ ਰਹੇ ਹਨ। ਹਲਕਾ ਸਾਹਨੇਵਾਲ ਦੇ ਭਾਮੀਆਂ ਇਲਾਕੇ ਅੰਦਰ ਅੱਧੀ ਦਰਜਨ ਦੇ ਕਰੀਬ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀਆਂ ਲੱਗੀਆਂ ਗੈਰ-ਕਾਨੂੰਨੀ ਫੈਕਟਰੀਆਂ ’ਤੇ ਹੈਲਥ ਵਿਭਾਗ ਪੂਰੀ ਤਰ੍ਹਾਂ ਮੇਹਰਬਾਨ ਨਜ਼ਰ ਆਉਂਦਾ ਹੈ, ਕਿਉਂਕਿ ਸਭ ਕੁਝ ਨਜ਼ਰ ਆਉਣ ਤੋਂ ਬਾਅਦ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਬੇ-ਖ਼ਬਰ ਨਜ਼ਰ ਆਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ
ਭਾਮੀਆਂ ਕਲਾਂ ਦੀ ਦਰਸ਼ਨ ਅਕੈਡਮੀ ਕੋਲ ਘਰਾਂ ’ਚ ਬਣਾਈਆਂ ਗਈਆਂ 3 ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀਆਂ ਫੈਕਟਰੀਆਂ ਹਨ, ਜਿਹੜੀਆਂ ਭੁਜੀਆ, ਮੱਠੀਆਂ, ਬਾਲੂਸ਼ਾਹੀ, ਪਤੀਸਾ ਅਤੇ ਹੋਰ ਖਾਣ-ਪੀਣ ਵਾਲਾ ਸਾਮਾਨ ਤਿਆਰ ਕਰਦੀਆਂ ਹਨ। ਉਕਤ ਫੈਕਟਰੀਆਂ ’ਚ ਸਾਮਾਨ ਤਿਆਰ ਕਰਨ ਸਮੇਂ ਕੋਈ ਵੀ ਫੂਡ ਐਕਟ ਦੇ ਨਿਯਮਾਂ ਦਾ ਧਿਆਨ ਤਾਂ ਕੀ ਰੱਖਣਾ ਸਗੋਂ ਨੰਗੇ ਧੜੰਗੇ ਹੋ ਕੇ ਪੈਰਾਂ ਨਾਲ ਗੰਦਗੀ ’ਚ ਇਸ ਸਾਮਾਨ ਨੂੰ ਬਣਾਉਣ ਵਾਲੇ ਕਾਰੀਗਰ ਨਾ ਤਾਂ ਹੱਥਾਂ ਤੇ ਦਸਤਾਨੇ ਪਾਉਂਦੇ ਹਨ ਅਤੇ ਨਾ ਹੀ ਸਿਰ ’ਤੇ ਟੋਪੀਆਂ। ਇਸ ਤੋਂ ਇਲਾਵਾ ਘਟੀਆ ਕਿਸਮ ਦਾ ਤੇਲ, ਘਿਓ ਅਤੇ ਵੇਸਣ ਵਰਤਣਾ ਤਾਂ ਇਹ ਆਪਣਾ ਅਧਿਕਾਰ ਸਮਝਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ
ਇਨ੍ਹਾਂ ਦੀ ਕੰਮ ਕਰਨ ਵਾਲੀ ਲੇਬਰ ਵੀ ਉਸ ਥਾਂ ’ਤੇ ਹੀ ਰਹਿੰਦੀ ਹੈ, ਜਿਥੇ ਸਾਮਾਨ ਬਣਦਾ ਹੈ। ਸਾਮਾਨ ਬਣਾਉਣ ਵਾਲੀਆਂ ਭੱਠੀਆਂ ਅਤੇ ਹਾਲ ਵਿਚ ਹੀ ਬਾਥਰੂਮ ਅਤੇ ਲੈਟਰੀਨਾਂ ਬਣੀਆਂ ਹੋਈਆਂ ਹਨ, ਨਾਲ ਹੀ ਉਥੇ ਮੰਡਰਾਉਂਦਾ ਮੱਛਰ, ਮੱਖੀਆਂ, ਖਾਣ-ਪੀਣ ਦੇ ਸਾਮਾਨ ’ਤੇ ਬੈਠੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵੀ ਤਾਜਪੁਰ ਰੋਡ ’ਤੇ ਵੀ ਕੁਝ ਫੈਕਟਰੀਆਂ ਹਨ, ਜਿਥੇ ਘਟੀਆ ਕਿਸਮ ਦੀ ਬਰਫੀ, ਲੱਡੂ, ਰਸਗੁੱਲੇ ਅਤੇ ਹੋਰ ਮਿਠਾਈ ਤਿਆਰ ਕੀਤੀ ਜਾਂਦੀ ਹੈ। ਹਰ ਰੋਜ ਸਵੇਰੇ ਇਨ੍ਹਾਂ ਫੈਕਟਰੀਆਂ ਦੇ ਸਾਹਮਣੇ ਆਟੋ ’ਚ ਸਪਲਾਈ ਕਰਨ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਥੋਂ ਖਾਣ-ਪੀਣ ਵਾਲਾ ਸਾਮਾਨ ਲੈ ਕੇ ਉਨ੍ਹਾਂ ਇਲਾਕਿਆਂ ਅੰਦਰ ਜਿਥੇ ਪ੍ਰਵਾਸੀ ਅਤੇ ਗਰੀਬ ਲੋਕ ਰਹਿੰਦੇ ਹਨ, ਸਪਲਾਈ ਕਰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਫੈਕਟਰੀਆਂ ਦੀ ਜਾਂਚ ਕਰ ਕੇ ਇਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ
ਲੋਕਾਂ ਦੀ ਜ਼ਿੰਦਗੀ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ : ਡੀ. ਐੱਚ. ਓ.
ਇਸ ਸਬੰਧ ’ਚ ਜਦੋਂ ਡੀ. ਐੱਚ. ਓ. ਡਾ. ਅਮਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਵਿਭਾਗ ਰੂਟੀਨ ਚੈਕਿੰਗ ਕਰਦਾ ਰਹਿੰਦਾ ਹੈ। ਫਿਰ ਵੀ ਇਸ ਇਲਾਕੇ ਬਾਰੇ ਮੀਡੀਆ ਦੇ ਥਰੂ ਜਾਣਕਾਰੀ ਮਿਲੀ ਹੈ, ਅਸੀਂ ਇਸ ਦੀ ਫਿਰ ਵੀ ਜਾਂਚ ਕਰਵਾ ਕੇ ਅਜਿਹਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8