ਨਾਭਾ ਜੇਲ ਮੁੜ ਵਿਵਾਦਾਂ ’ਚ, ਹਵਾਲਾਤੀ ਨੇ ਲਾਈਵ ਹੋ ਅਣਮਨੁੱਖੀ ਤਸ਼ੱਦਦ ਕਰਨ ਦੇ ਲਾਏ ਗੰਭੀਰ ਦੋਸ਼ (ਵੀਡੀਓ)
Thursday, Mar 04, 2021 - 12:43 AM (IST)
ਨਾਭਾ, (ਜੈਨ)- ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ ਮੁੜ ਵਿਵਾਦਾਂ ’ਚ ਘਿਰ ਗਈ ਹੈ। ਜੇਲ ਦੇ ਇਕ ਹਵਾਲਾਤੀ ਵੱਲੋਂ ਲਾਈਵ ਵੀਡੀਓ ਪਾ ਕੇ ਅਧਿਕਾਰੀਆਂ ਵਿਰੁੱਧ ਤਸ਼ੱਦਦ ਦੇ ਗੰਭੀਰ ਦੋਸ਼ ਲਾਏ ਗਏ ਹਨ। ਹਵਾਲਾਤੀ ਬਲਵਿੰਦਰ ਸਿੰਘ ਨੇ ਜੇਲ ਦੇ 2 ਅਧਿਕਾਰੀਆਂ ਸਮੇਤ 5 ਕਰਮਚਾਰੀਆਂ ’ਤੇ ਦੋਸ਼ ਲਾਇਆ ਹੈ ਕਿ ਉਸ ਨਾਲ ਕਈ ਦਿਨਾਂ ਤੋਂ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਅਣਮਨੁੱਖੀ ਤਸ਼ੱਦਦ ਕਰਦਿਆਂ ਉਸ ਦੇ ਗੁਪਤ ਅੰਗ ’ਚ ਰਾਡ ਘੁਸੇੜ ਦਿੱਤੀ ਅਤੇ ਉਸਨੂੰ ਕੁੱਟਿਆ ਗਿਆ। ਹਵਾਲਾਤੀ ਦੀ ਲਾਈਵ ਵੀਡੀਓ ਚਰਚਾ ’ਚ ਹੈ, ਜੋ ਉਸ ਨੇ ਆਪਣੇ ਪਰਿਵਾਰ ਨੂੰ ਭੇਜੀ। ਹਵਾਲਾਤੀ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਜਾਨ ਖੱਤਰੇ ’ਚ ਹੈ।
ਇਹ ਵੀ ਪੜ੍ਹੋ:- ਸਾਈਆਂ ਖੁਰਦ ’ਚ ਰੇਡ ਕਰਨ ਪੁੱਜੀ ਦਿੱਲੀ ਪੁਲਸ ਦੀ ਪਾੜੀ ਵਰਦੀ, 6 ’ਤੇ FIR ਦਰਜ
ਹਵਾਲਾਤੀ ਦੀ ਪਤਨੀ ਸਤਿੰਦਰ ਕੌਰ ਨੇ ਜੇਲ ਮੰਤਰੀ, ਸਟੇਟ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਤੇ ਡੀ. ਜੀ. ਪੀ. (ਜੇਲ ਵਿਭਾਗ) ਪਾਸ ਸ਼ਿਕਾਇਤਾਂ ਭੇਜੀਆਂ ਹਨ। ਸੋਸ਼ਲ ਵਰਕਰ ਅਮਨਦੀਪ ਕੌਰ ਸਹੋਤਾ ਨੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੇਲ ’ਚ ਅਧਿਕਾਰੀ ਹਵਾਲਾਤੀ ਨੂੰ ਗੈਰ-ਕਾਨੂੰਨੀ ਕੰਮਾਂ ਲਈ ਮਜ਼ਬੂਰ ਕਰਦੇ ਹਨ।
ਇਹ ਵੀ ਪੜ੍ਹੋ:- ਕੈਪਟਨ ਲੋਕਾਂ ਨਾਲ ਪੁਰਾਣੇ ਬਿਜਲੀ ਸਮਝੌਤੇ ਰੱਦ ਕਰਨ ਦਾ ਵਾਅਦਾ ਕਰ ਕੇ ਮੁਕਰੇ : ਚੀਮਾ
ਵਾਰ-ਵਾਰ ਸੰਪਰਕ ਕਰਨ ’ਤੇ ਜੇਲ ਸੁਪਰਡੈਂਟ ਭੰਗੂ ਨੇ ਮੋਬਾਇਲ ਫੋਨ ਅਟੈਂਡ ਨਹੀਂ ਕੀਤਾ ਅਤੇ ਨਾ ਹੀ ਕਿਸੇ ਹੋਰ ਅਧਿਕਾਰੀ ਨੇ ਲੈਂਡਲਾਈਨ ਫੋਨ ’ਤੇ ਗੱਲਬਾਤ ਕੀਤੀ। ਡੀ. ਐੱਸ. ਪੀ. ਰਾਜੇਸ਼ ਛਿੱਬਡ਼ ਨੇ ਦੱਸਿਆ ਕਿ ਸਾਡੇ ਨੋਟਿਸ ’ਚ ਅਜੇ ਤੱਕ ਕੋਈ ਮਾਮਲਾ ਨਹੀਂ ਆਇਆ। ਜੇਕਰ ਹਵਾਲਾਤੀ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਤਾਂ ਅਸੀਂ ਸ਼ਿਕਾਇਤ ਦੀ ਜਾਂਚ ਕਰ ਸਕਦੇ ਹਾਂ। ਇਸ ਸਬੰਧੀ ਮੈਂ ਜੇਲ ਸੁਪਰਡੈਂਟ ਨਾਲ ਰਾਬਤਾ ਕਾਇਮ ਕਰਾਂਗੇ।
ਇਹ ਵੀ ਪੜ੍ਹੋ:- ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 778 ਨਵੇਂ ਮਾਮਲੇ ਆਏ ਸਾਹਮਣੇ, 12 ਦੀ ਮੌਤ