ਨਾਭਾ ਵਾਸੀਆਂ ਲਈ ਅਹਿਮ ਖ਼ਬਰ, ਸਿਵਲ ਹਸਪਤਾਲ ''ਚ ''ਟੀਕਾਕਰਨ'' ਅਗਲੇ ਹੁਕਮਾਂ ਤੱਕ ਬੰਦ
Tuesday, May 18, 2021 - 10:02 AM (IST)

ਨਾਭਾ (ਜੈਨ) : ਸਿਹਤ ਵਿਭਾਗ ਵੱਲੋਂ ਸਥਾਨਕ ਸਿਵਲ ਹਸਪਤਾਲ ’ਚ ਵੈਕਸੀਨ ਟੀਕਾਕਰਨ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਣ ਟੀਕਾ ਲਗਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਹੁਣ ਸਿਹਤ ਵਿਭਾਗ ਵੱਲੋਂ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਹਨ। ਮਹਾਰਾਜਾ ਅਗਰਸੈਨ ਭਵਨ ਵਿਖੇ ਲਾਏ ਗਏ ਕੈਂਪ ’ਚ 18 ਤੋਂ 44 ਸਾਲ ਉਮਰ ਦੇ 537 ਵਿਅਕਤੀਆਂ ਨੂੰ ਟੀਕੇ ਲਾਏ ਗਏ, ਜਦੋਂ ਕਿ ਰਾਧਾ ਸਵਾਮੀ ਸਤਿਸੰਗ ਭਵਨ ਵਿਖੇ 968 ਵਿਅਕਤੀਆਂ ਦੇ ਟੀਕੇ ਲਾਏ ਗਏ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, 'ਡੇਂਗੂ' ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਥਾਪਿਤ
ਦੋ ਦਿਨ ਪਹਿਲਾਂ ਸਤਿਸੰਗ ਭਵਨ ’ਚ ਕੈਂਪ ਦੌਰਾਨ 763 ਵਿਅਕਤੀਆਂ ਦੇ ਟੀਕੇ ਲਾਏ ਗਏ ਸਨ। ਕੈਂਪਾਂ ’ਚ ਮੈਂਬਰਾਂ ਵੱਲੋਂ ਟੀਕਾਕਰਨ ਟੀਮਾਂ ਦੇ ਚਾਹ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਨੇਹਾ ਅਹੂਜਾ, ਡਾ. ਹਿਮਾਂਸ਼ੂ, ਡਿਪਟੀ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਓਮ ਪ੍ਰਕਾਸ਼ ਗਰਗ, ਰਵਨੀਸ਼ ਗੋਇਲ, ਸੁਰੇਸ਼ ਕੁਮਾਰ, ਅਸ਼ਵਨੀ ਕੁਮਾਰ, ਪ੍ਰਵੀਨ ਮਿੱਤਲ ਗੋਗੀ, ਜੀਵਨ ਪ੍ਰਕਾਸ਼ ਬਾਂਸਲ, ਭਗਵਾਨ ਦਾਸ ਜਿੰਦਲ, ਨਿਤਿਨ ਜੈਨ ਐਡਵੋਕੇਟ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਮੰਤਰੀ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਵੱਡਾ ਐਲਾਨ
ਰਾਧਾ ਸਵਾਮੀ ਸਤਿਸੰਗ ਭਵਨ ’ਚ ਵਾਲੰਟੀਅਰਾਂ ਵੱਲੋਂ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸੁਚੱਜੇ ਪ੍ਰਬੰਧਾਂ ਕਾਰਣ ਟੀਕਾਕਰਨ ਟੀਮ ਤੇ ਲੋਕਾਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਕੈਂਪਾਂ ’ਚ ਪੁਲਸ ਕਰਮਚਾਰੀ ਤੇ ਐਗਜ਼ੈਕਟਿਵ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ