ਨਾਭਾ: ਐਗਰੀਜੋਨ ਕੰਪਨੀ ਨੇ ਖੋਲ੍ਹਿਆ ਸੁਪਰ ਸੀਡਰ ਸ਼ੋਅਰੂਮ, ਗ੍ਰੇਟ ਖਲੀ ਨੇ ਕੀਤਾ ਉਦਘਾਟਨ

Wednesday, Sep 16, 2020 - 04:43 PM (IST)

ਨਾਭਾ: ਐਗਰੀਜੋਨ ਕੰਪਨੀ ਨੇ ਖੋਲ੍ਹਿਆ ਸੁਪਰ ਸੀਡਰ ਸ਼ੋਅਰੂਮ, ਗ੍ਰੇਟ ਖਲੀ ਨੇ ਕੀਤਾ ਉਦਘਾਟਨ

ਨਾਭਾ (ਖੁਰਾਣਾ): ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਦੀ ਪਹਿਲੀ ਪਸੰਦ ਐਗਰੀਜੋਨ ਕੰਪਨੀ ਵਲੋਂ ਸੁਪਰ ਸੀਡਰ ਸ਼ੋਅਰੂਮ ਨਾਭਾ ਵਿਖੇ ਖੋਲ੍ਹਿਆ ਗਿਆ। ਇਸ ਸ਼ੋਅਰੂਮ 'ਚ ਇੰਟਰਨੈਸ਼ਨਲ ਰੈਸਲਰ ਦਾ ਗ੍ਰੇਟ ਖਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵੇਂ ਸੁਪਰ ਸੀਡਰ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਇੰਟਰਨੈਸ਼ਨਲ ਰੈਸਲਰ ਦਾ ਗ੍ਰੇਟ ਖਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਹੈਪੀ ਸੀਡਰ ਅਤੇ ਕਿਸਾਨੀ ਨਾਲ ਸਬੰਧਿਤ ਹੋਰ ਉਜ਼ਾਰ ਬਣਾਏ ਗਏ ਹਨ। ਜੋ ਕੀ ਬਹੁਤ ਹੀ ਤਾਕਤਵਾਰ ਹਨ। ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ ਅਤੇ ਉਨ੍ਹਾਂ ਆਰਡੀਨੈੱਸ ਬਿੱਲ ਤੇ ਬੋਲਦੇ ਕਿਹਾ ਕਿ ਕੋਈ ਬਿੱਲ ਬਿਨਾਂ ਕਿਸਾਨਾਂ ਦੀ ਰਾਏ ਤੋਂ ਪਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਦੇਸ਼ ਦਾ ਕਿਸਾਨ ਹੀ ਸਮੁੱਚੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਉਸ ਨੂੰ ਅੰਨਦਾਤਾ ਦਾ ਖ਼ਿਤਾਬ ਦਿੱਤਾ ਹੋਇਆ ਹੈ ਜੋ ਕਿ ਅੱਜ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ। ਦਾ ਗ੍ਰੇਟ ਖਲੀ ਨੇ ਕਿਹਾ ਕਿ ਹੈਪੀ ਸੀਡਰ ਦੇ ਹੋਂਦ 'ਚ ਆਉਣ ਨਾਲ ਕਿਸਾਨ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਹੁਣ ਅੱਗ ਨਹੀਂ ਲਾਉਣਗੇ ਤੇ ਹੈਪੀ ਸੀਡਰ ਕਣਕ ਦੀ ਸਿੱਧੀ ਬਿਜਾਈ ਕਰਨਗੇ। ਜਿਸ ਨਾਲ ਵਾਤਾਵਰਨ ਸਾਫ ਰਹੇਗਾ ਅਤੇ ਇਨਸਾਨ ਦੇ ਨਾਲ ਨਾਲ ਹੋਰ ਜ਼ਿੰਦਗੀਆਂ ਵੀ ਬਿਮਾਰੀਆਂ ਤੋਂ ਰਹਿਤ ਰਹਿਣਗੀਆਂ।

ਇਹ ਵੀ ਪੜ੍ਹੋ: ਲਾਪਤਾ ਵਿਆਹੁਤਾ ਦੀ ਲਾਸ਼ ਰਜਬਾਹੇ 'ਚੋਂ ਮਿਲਣ ਕਾਰਨ ਫ਼ੈਲੀ ਸਨਸਨੀ; ਪਰਿਵਾਰ ਨੇ ਪਤੀ ਸਿਰ ਮੜਿਆ ਦੋਸ਼

ਇਸ ਮੌਕੇ ਤੇ ਐਗਰੀਜ਼ੋਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡਾ ਪ੍ਰੋਡੈਕਟ ਸਾਰਾ ਕੰਪਨੀ ਦੀ ਫੈਕਟਰੀ ਵਿੱਚ ਖ਼ੁਦ ਤਿਆਰ ਕੀਤਾ ਜਾਂਦਾ। ਇਹ ਸ਼ੋਅਰੂਮ ਕੰਪਨੀ ਦੇ ਵੱਲੋਂ ਹੀ ਖੋਲ੍ਹਿਆ ਗਿਆ ਹੈ। ਹੈਪੀ ਸੀਡਰ ਨੂੰ ਕੰਪਨੀ ਦੇ ਮਾਹਰਾਂ ਵੱਲੋਂ ਖ਼ੁਦ ਤਿਆਰ ਕੀਤੀ ਜਾਂਦਾ ਹੈ ਅਤੇ ਕੋਈ ਵੀ ਚੀਜ਼ ਕਿਸੇ ਦੂਜੀ ਕੰਪਨੀ ਤੋਂ ਨਹੀਂ ਲਈ ਜਾਂਦੀ। ਜਿਸ ਕਰਕੇ ਸਾਡੀ ਕੰਪਨੀ ਵੱਲੋਂ ਤਿਆਰ ਕੀਤੀ ਮਸ਼ੀਨਰੀ ਨਾਲ ਕਿਸਾਨਾਂ ਨੂੰ ਭਰਪੂਰ ਫਾਇਦਾ ਹੋਵੇਗਾ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਤੇ ਵੀ ਸਬਸਿਡੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਵੱਲੋਂ ਇੱਕੋ ਹੀ ਮਾਡਲ ਲਾਂਚ ਕੀਤਾ ਗਿਆ ਹੈ। ਜਿਸ ਬਰਾਂਡ ਨੂੰ ਅੱਜ ਇੰਟਰਨੈਸ਼ਨਲ ਰੈਸਲਰ ਦਾ ਗ੍ਰੇਟ ਖਲੀ ਵੱਲੋਂ ਪ੍ਰਮੋਟ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨਾਂ ਨਾਲ ਡਟ ਕੇ ਖੜੇਗਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ: ਪਰਮਿੰਦਰ ਢੀਂਡਸਾ

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕੀ ਇਹ ਇੱਕ ਪੁਰਾਣੀ ਕੰਪਨੀ ਹੈ ਪਹਿਲਾਂ ਵੀ ਪਾਰਟਸ ਬਣਾਉਂਦੀ ਹੈ ਤੇ ਹੁਣ ਇਹ ਕੰਪਨੀ ਵੱਲੋਂ ਹੈਪੀ ਸੀਡਰ ਅਤੇ ਰੋਟਾਟਵਿਟਰ ਨੂੰ ਨਵੀਂ ਤਕਨੀਕ ਨਾਲ ਤਿਆਰ ਕਰਕੇ ਬਾਜ਼ਾਰ ਵਿੱਚ ਲੈ ਕੇ ਆਈ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੇਗੀ।ਜਦੋਂ ਮੌਕੇ ਤੇ ਪਹੁੰਚੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਤਿਆਰ ਹੈਪੀ ਸੀਡਰ ਦਾ ਕਿਸਾਨਾਂ ਨੂੰ ਬਹੁਤ ਪੈਦਾ ਹੋਵੇਗਾ ਤੇ ਇਸ ਨਾਲ ਕਿਸਾਨਾਂ ਦਾ ਖਰਚਾ ਵੀ ਬਹੁਤ ਘੱਟ ਆਵੇਗਾ ਕਿਉਂ ਜੋ ਇਸ ਹੈਪੀ ਸੀਡਰ ਨਾਲ ਵਧੇਰੇ ਕੰਮ ਘੱਟ ਸਮੇਂ 'ਚ ਹੋਵੇਗਾ ਜਿਸ ਕਰਕੇ ਤੇਲ ਦੀ ਖਪਤ ਬਹੁਤ ਹੀ ਘੱਟ ਹੋਵੇਗੀ।

ਇਹ ਵੀ ਪੜ੍ਹੋ: ਸੜਕ ਹਾਦਸੇ ਕਾਰਨ ਘਰ 'ਚ ਵਿਛਿਆ ਸੱਥਰ,3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ


author

Shyna

Content Editor

Related News