ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ ਅਪਡੇਟ

Wednesday, Sep 30, 2026 - 07:31 PM (IST)

ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ ਅਪਡੇਟ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੌਸਮ 'ਚ ਤਬਦੀਲੀ ਵੇਖੀ ਜਾ ਰਹੀ ਹੈ। ਦਿਨ ਵੇਲੇ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਜਦਕਿ ਸਵੇਰੇ ਅਤੇ ਸ਼ਾਮ ਨੂੰ ਤਾਪਮਾਨ 'ਚ ਗਿਰਾਵਟ ਕਾਰਨ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਅਗਲੇ 5 ਦਿਨਾਂ ਦੀ ਤਾਜ਼ਾ ਅਪਡੇਟ ਜਾਰੀ ਕੀਤੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅਗਲੇ 5 ਦਿਨਾਂ ਦੌਰਾਨ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਲਈ ਮੌਸਮ ਸੰਬੰਧੀ ਕੋਈ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਹੈ। 5 ਅਕਤੂਬਰ ਤੱਕ ਮੌਸਮ ਖ਼ੁਸ਼ਕ ਰਹੇਗਾ ਅਤੇ ਮੌਸਮ ਵਿਭਾਗ ਨੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। 
ਮੌਸਮ ਵਿਭਾਗ ਮੁਤਾਬਕ ਅਜੇ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਅਤੇ ਅਗਲੇ ਕੁਝ ਦਿਨਾਂ 'ਚ ਦਿਨ ਦਾ ਤਾਪਮਾਨ ਹੌਲੀ-ਹੌਲੀ ਵਧ ਸਕਦਾ ਹੈ ਪਰ ਸਵੇਰ ਵੇਲੇ ਅਤੇ ਰਾਤ ਵੇਲੇ ਮੌਸਮ ਠੰਡਾ ਹੋ ਜਾਵੇਗਾ। 30 ਸਤੰਬਰ ਤੋਂ 5 ਅਕਤੂਬਰ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ:LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਥੇ ਦੱਸ ਦੇਈਏ ਕਿ ਮਾਨਸੂਨ ਦੀ ਵਿਦਾਇਗੀ ਲਗਾਤਾਰ ਹੋ ਰਹੀ ਹੈ। ਇਸ ਦੀ ਵਾਪਸੀ ਲਾਈਨ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਉੱਤਰ-ਪੱਛਮੀ ਹਵਾਵਾਂ ਵਾਯੂਮੰਡਲ 'ਚ ਨਮੀ ਨੂੰ ਘਟਾ ਦੇਣਗੀਆਂ, ਜਿਸ ਨਾਲ ਮੌਸਮ 'ਚ ਹੋਰ ਖ਼ੁਸ਼ਕ ਹੋਵੇਗਾ। ਪਿਛਲੇ 24 ਘੰਟਿਆਂ 'ਚ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ 3.3 ਡਿਗਰੀ ਵਧਿਆ ਹੈ।

PunjabKesari

ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਖੇਤਰ ਬੱਦਲਵਾਈ ਵਾਲੇ ਰਹੇ ਹਨ। ਕਿਤੇ-ਕਿਤੇ ਥੋੜ੍ਹੀ ਜਿਹੀ ਬੂੰਦਾਬਾਂਦੀ ਹੋਈ, ਪਰ ਕਿਤੇ ਵੀ ਜ਼ਿਆਦਾ ਮੀਂਹ ਨਹੀਂ ਪਿਆ। ਹੁਣ ਜਿਵੇਂ-ਜਿਵੇਂ ਮੌਸਮ ਸਾਫ਼ ਹੋਵੇਗਾ, ਦਿਨ ਦੀ ਗਰਮੀ ਵਧੇਗੀ, ਜਦਕਿ ਸਵੇਰ ਅਤੇ ਰਾਤ ਦਾ ਤਾਪਮਾਨ ਹੌਲੀ-ਹੌਲੀ ਘਟੇਗਾ। ਹਾਲਾਂਕਿ ਇਸ ਮਾਨਸੂਨ ਸੀਜ਼ਨ 'ਚ 38 ਫ਼ੀਸਦੀ ਘੱਟ ਮੀਂਹ ਪਿਆ ਹੈ।

ਇਹ ਵੀ ਪੜ੍ਹੋ: 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News