ਜਲੰਧਰ ''ਚ 24 ਘੰਟਿਆਂ ''ਚ ਫਿਰ ਚੋਰੀ, ਮਾਈ ਹੀਰਾਂ ਗੇਟ ''ਚ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Monday, Oct 05, 2026 - 05:47 PM (IST)

ਜਲੰਧਰ ''ਚ 24 ਘੰਟਿਆਂ ''ਚ ਫਿਰ ਚੋਰੀ, ਮਾਈ ਹੀਰਾਂ ਗੇਟ ''ਚ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਜਲੰਧਰ (ਸੋਨੂੰ)-ਜਲੰਧਰ ਦੇ ਮਾਈ ਹੀਰਾਂ ਗੇਟ 'ਚ ਚੋਰੀ ਦੀ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ 24 ਘੰਟਿਆਂ 'ਚ ਫਿਰ ਚੋਰਾਂ ਨੇ ਮਾਈ ਹੀਰਾਂ ਗੇਟ 'ਚ 4 ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਕ ਦਿਨ ਪਹਿਲਾਂ ਆਟੇ ਦੀ ਚੱਕੀ ਤੋਂ ਚੋਰ ਨਕਦੀ ਅਤੇ ਘਿਓ ਅਤੇ ਡਰਾਈ ਫਰੂਟ ਲੈ ਕੇ ਫਰਾਰ ਹੋ ਗਏ ਸਨ।  ਇਸ ਘਟਨਾ ਨੂੰ ਪੁਲਸ ਅਜੇ ਹੱਲ ਨਹੀਂ ਕਰ ਸਕੀ ਕਿ ਹੁਣ ਚੋਰਾਂ ਨੇ 4 ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ 2 ਦੁਕਾਨਾਂ ਤੋਂ ਨਕਦੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਪੁਰੀ ਓਪਟੀਕਲ, ਇੰਗਲਿਸ਼ ਬੁੱਕ, ਬੁੱਕ ਸੈਂਟਰ ਅਤੇ ਧਵਨ ਇੰਪੋਰੀਅਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਜਿੱਥੇ ਚੋਰ ਬੁੱਕ ਸੈਂਟਰ ਤੋਂ 85 ਹਜ਼ਾਰ ਨਕਦੀ ਅਤੇ ਇੰਗਲਿਸ਼ ਦੁਕਾਨ ਤੋਂ 18 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਹਾਲਾਂਕਿ 2 ਹੋਰ ਦੁਕਾਨਾਂ ਤੋਂ ਸਮਾਨ ਚੋਰੀ ਹੋਣ ਤੋਂ ਬਚਾਅ ਰਿਹਾ। 

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ

PunjabKesari

ਘਟਨਾ ਨੂੰ ਲੈ ਕੇ ਦੁਕਾਨਦਾਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਸ ਖ਼ਿਲਾਫ਼ ਵੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਚੋਰ ਛੱਤ ਦੇ ਰਸਤੇ ਤੋਂ ਆਏ ਅਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਦੌਰਾਨ ਚੋਰਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੱਪੜੇ ਵੀ ਬਦਲੇ। ਪੁਰੀ ਓਪਟੀਕਲ ਦੇ ਮਾਲਕ ਸੁਰਿੰਦਰ ਮਲਹੋਤਰਾ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਦੀ ਤਿਜੋਰੀ ਚੋਰਾਂ ਵੱਲੋਂ ਤੋੜੀ ਗਈ ਅਤੇ ਸਾਮਾਨ ਖਿਲਰਿਆ ਹੋਇਆ ਸੀ ਪਰ ਨਕਦੀ ਨਾ ਹੋਣ ਕਾਰਨ ਚੋਰੀ ਹੋਣ ਤੋਂ ਬਚਾਅ ਰਿਹਾ। ਦੁਕਾਨਦਾਰ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ 'ਤੇ ਆਏ ਤਾਂ ਵੇਖਿਆ ਚਾਬੀ ਸਾਈਡ 'ਤੇ ਪਈ ਸੀ ਅਤੇ ਤਿਜੋਰੀ ਖੁੱਲ੍ਹੀ ਹੋਈ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ

PunjabKesari

ਬੁੱਕ ਸੈਂਟਰ ਦੇ ਮਾਲਕ ਮਨੀਸ਼ ਨੇ ਕਿਹਾ ਕਿ ਉਸ ਦੇ ਭਰਾ ਦੁਕਾਨ 'ਤੇ ਆਏ ਤਾਂ ਵੇਖਿਆ ਕਿ ਦੁਕਾਨ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਉਥੇ ਹੀ ਤਿਜੋਰੀ ਖੁੱਲ੍ਹੀ ਹੋਈ ਸੀ ਅਤੇ ਦੁਕਾਨ 'ਚ ਸਮਾਨ ਖਿਲਰਿਆ ਹੋਇਆ ਸੀ। ਪੀੜਤ ਨੇ ਕਿਹਾ ਕਿ ਦੁਕਾਨ ਤੋਂ 85 ਹਜ਼ਾਰ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ। ਦੁਕਾਨਦਾਰ ਮੁਤਾਬਕ ਚੋਰ ਪਿਛਲੇ ਰਸਤੇ ਤੋਂ ਦੁਕਾਨ 'ਚ ਵੜੇ ਅਤੇ ਦੋਵਾਂ ਭਰਾਵਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਅਜਿਹੇ 'ਚ ਚੋਰ ਭਰਾ ਇੰਗਲਿਸ਼ ਬੁੱਕ 'ਚ ਵੀ ਵੜੇ, ਜਿੱਥੇ ਭਰਾ ਦੀ ਦੁਕਾਨ ਤੋਂ ਵੀ ਨਕਦੀ ਲੈ ਕੇ ਫਰਾਰ ਹੋ ਗਏ। ਬੀਤੇ ਦਿਨ ਹੀ ਆਟੇ ਦੀ ਚੱਕੀ 'ਚ ਚੋਰੀ ਦੀ ਵਾਰਦਾਤ ਨੂੰ ਲੈ ਕੇ ਬਾਜ਼ਾਰ 'ਚ ਚਰਚਾ ਚੱਲ ਰਹੀ ਸੀ ਪਰ ਅੱਜ ਉਨ੍ਹਾਂ ਦੀਆਂ ਦੋਵਾਂ ਦੁਕਾਨਾਂ 'ਚ ਵੀ ਚੋਰੀ ਹੋ ਗਈ। ਧਵਨ ਇੰਪੋਰੀਅਮ ਦੇ ਮਾਲਕ ਅਕੁੰਸ਼ ਧਵਨ ਨੇ ਕਿਹਾ ਕਿ ਅੱਜ ਜਦੋਂ ਦੁਕਾਨ 'ਚ ਆਏ ਤਾਂ ਵੇਖਿਆ ਕਿ ਦੁਕਾਨ ਦਾ ਸਾਮਾਨ ਖਿਲਰਿਆ ਹੋਇਆ ਸੀ। ਇਸ ਦੌਰਾਨ ਚੋਰ ਨਕਦੀ ਲੈ ਜਾਣ 'ਚ ਅਸਫ਼ਲ ਰਹੇ ਪਰ ਚੋਰ ਦੁਕਾਨ ਤੋਂ ਕੈਮਰੇ ਚੁਰਾ ਕੇ ਲੈ ਗਏ।

ਇੰਗਲਿਸ਼ ਬੁੱਕ ਸ਼ਾਪ ਦੇ ਮਾਲਕ ਆਸ਼ੂ ਰਖੇਜਾ ਨੇ ਦੱਸਿਆ ਕਿ ਦੇਰ ਰਾਤ ਚੋਰ ਦੁਕਾਨ 'ਚ ਵੜ ਕੇ ਨਕਦੀ ਲੈ ਕੇ ਫਰਾਰ ਹੋ ਗਏ। ਚੋਰ ਪੁਰੀ ਓਪਟੀਕਲ 'ਚ ਵੜੇ ਅਤੇ ਧਵਨ ਇੰਪੋਰੀਅਮ ਦੀ ਦੁਕਾਨ 'ਚ ਛੱਤ ਦੇ ਰਸਤੇ ਗਏ ਅਤੇ ਉਸ ਤੋਂ ਬਾਅਦ ਛੱਤ ਤੋਂ ਦਰਵਾਜ਼ਾ ਤੋੜ ਕੇ ਉਨ੍ਹਾਂ ਦੀ ਦੁਕਾਨ 'ਚ ਵੜੇ। ਜਿੱਥੇ ਦੁਕਾਨ ਤੋਂ 18 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਉਥੇ ਹੀ ਭਰਾ ਦੀ ਦੁਕਾਨ ਤੋਂ ਚੋਰ 85 ਹਜ਼ਾਰ ਲੈ ਕੇ ਫਰਾਰ ਹੋ ਗਏ। ਪੁਲਸ ਨੂੰ ਕਈ ਵਾਰ ਚੋਰੀ ਦੀਆਂ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਅਜਿਹੇ 'ਚ ਅੱਜ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਥਾਣੇ ਵਿੱਚ ਸ਼ਿਕਾਇਤ ਦੇਣ ਲਈ ਜਾ ਰਹੇ ਹਨ। ਬੀਤੇ ਦਿਨ ਆਟੇ ਦੀ ਚੱਕੀ ਵਿੱਚ ਵੀ ਚੋਰੀ ਹੋ ਗਈ ਸੀ।

ਇਹ ਵੀ ਪੜ੍ਹੋ: ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News