316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ

Saturday, Oct 03, 2026 - 06:38 PM (IST)

316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ

ਜਲੰਧਰ (ਸੁਧੀਰ)- ਕਮਿਸ਼ਨਰੇਟ ਪੁਲਸ ਵੱਲੋਂ ਪੁਲਸ ਕੰਪਲੈਕਸਾਂ ’ਚ ਲੰਬੇ ਸਮੇਂ ਤੋਂ ਪਏ ਲਾਵਾਰਿਸ ਅਤੇ ਅਣਵਰਤੇ ਵਾਹਨਾਂ ਦੇ ਨਿਪਟਾਰੇ ਲਈ ਪੁਲਸ ਲਾਈਨਜ਼ ਵਿਚ 316 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕਰਵਾਈ ਗਈ। ਇਹ ਵਾਹਨ ਮੋਟਰ ਵਾਹਨ ਐਕਟ ਦੀ ਧਾਰਾ 207 ਤਹਿਤ ਜ਼ਬਤ ਕੀਤੇ ਗਏ ਸਨ ਅਤੇ ਵੱਖ-ਵੱਖ ਮਾਮਲਿਆਂ ’ਚ ਬਰਾਮਦ ਕੀਤੇ ਗਏ ਸਨ। ਲੰਬੇ ਸਮੇਂ ਤੋਂ ਇਨ੍ਹਾਂ ’ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਸੀ। ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਗਠਿਤ 6 ਮੈਂਬਰੀ ਕਮੇਟੀ ਦੀ ਦੇਖਰੇਖ ਹੇਠ 1 ਅਕਤੂਬਰ ਨੂੰ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਤਹਿਤ ਨੀਲਾਮੀ ਕਰਵਾਈ ਗਈ। ਇਸ ’ਚ 12 ਬੋਲੀਦਾਤਿਆਂ ਨੇ ਹਿੱਸਾ ਲਿਆ ਤੇ ਸਾਰੇ 316 ਵਾਹਨ ਕਬਾੜ ਦੇ ਰੂਪ ’ਚ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੇ ਖਰੀਦ ਲਏ। ਨੀਲਾਮੀ ਤੋਂ ਪ੍ਰਾਪਤ ਰਾਸ਼ੀ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼

PunjabKesari

ਪੁਲਸ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਵਾਹਨ ਪੁਲਸ ਦੇ ਕਬਜ਼ੇ ਵਿਚ ਹੈ ਤਾਂ ਸਬੰਧਤ ਥਾਣੇ ਵਿਚ ਲਿਖਤੀ ਅਰਜ਼ੀ ਦੇ ਕੇ ਨਿਰਧਾਰਿਤ ਕਾਨੂੰਨੀ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਉਸ ਨੂੰ ਛੁਡਵਾ ਲੈਣ। ਪੁਲਸ ਮੁਤਾਬਕ ਅਜਿਹੀ ਕਾਰਵਾਈ ਦਾ ਉਦੇਸ਼ ਪੁਲਸ ਕੰਪਲੈਕਸਾਂ ਵਿਚ ਲੰਬੇ ਸਮੇਂ ਤੋਂ ਪਏ ਵਾਹਨਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਅਤੇ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ


author

shivani attri

Content Editor

Related News