ਨਵੀਂ ਦਿੱਲੀ ਵੰਦੇ ਭਾਰਤ ਤੇ ਸ਼ਾਨ-ਏ-ਪੰਜਾਬ ਦੋਵੇਂ ਰੂਟਾਂ ’ਤੇ ਡੇਢ-ਡੇਢ ਘੰਟਾ ਲੇਟ, ਯਾਤਰੀ ਰਹੇ ਪ੍ਰੇਸ਼ਾਨ

Sunday, Oct 11, 2026 - 11:56 AM (IST)

ਨਵੀਂ ਦਿੱਲੀ ਵੰਦੇ ਭਾਰਤ ਤੇ ਸ਼ਾਨ-ਏ-ਪੰਜਾਬ ਦੋਵੇਂ ਰੂਟਾਂ ’ਤੇ ਡੇਢ-ਡੇਢ ਘੰਟਾ ਲੇਟ, ਯਾਤਰੀ ਰਹੇ ਪ੍ਰੇਸ਼ਾਨ

ਜਲੰਧਰ (ਪੁਨੀਤ)- ਨਵੀਂ ਦਿੱਲੀ ’ਚ ਚੱਲ ਰਹੇ ਘਟਨਾਕ੍ਰਮ ਦੇ ਚਲਦਿਆਂ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸੇ ਲੜੀ ’ਚ ਨਵੀਂ ਦਿੱਲੀ ਵੰਦੇ ਭਾਰਤ ਸਮੇਤ ਸ਼ਾਨ-ਏ-ਪੰਜਾਬ ਡੇਢ ਘੰਟਾ ਲੇਟ ਰਹੀ ਜਦਕਿ ਵੈਸ਼ਨੋ ਦੇਵੀ ਮਾਲਵਾ ਨੇ ਸਾਢੇ 5 ਘੰਟੇ ਤੱਕ ਇੰਤਜ਼ਾਰ ਕਰਵਾਇਆ। ਦਿੱਲੀ ’ਚ ਪ੍ਰਸਤਾਵਿਤ ਪ੍ਰਦਰਸ਼ਨ ਅਤੇ ਆਵਾਜਾਈ ਸਬੰਧੀ ਪਾਬੰਦੀਆਂ ਦੇ ਚਲਦਿਆਂ ਜਲੰਧਰ ਸਿਟੀ ਅਤੇ ਕੈਂਟ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਦਿੱਕਤਾਂ ਉਠਾਉਣ ਲਈ ਮਜਬੂਰ ਹੋਣਾ ਪਿਆ।

ਨਵੀਂ ਦਿੱਲੀ ਤੋਂ ਆਉਣ ਵਾਲੀ 12497 ਸ਼ਾਨ-ਏ-ਪੰਜਾਬ ਆਪਣੇ ਨਿਰਧਾਰਤ ਸਮੇਂ ਦੁਪਹਿਰ 12.50 ਤੋਂ ਡੇਢ ਘੰਟਾ ਲੇਟ ਹੁੰਦਿਆਂ 2.25 ਤੋਂ ਬਾਅਦ ਸਿਟੀ ਸਟੇਸ਼ਨ ਪਹੁੰਚੀ। ਉੱਥੇ ਹੀ ਵਾਪਸੀ ਵਿੱਚ 12498 ਸ਼ਾਨ-ਏ-ਪੰਜਾਬ ਆਪਣੇ ਨਿਰਧਾਰਤ ਸਮੇਂ ਸ਼ਾਮ ਸਵਾ 4 ਤੋਂ ਸਵਾ 2 ਘੰਟੇ ਲੇਟ ਹੁੰਦਿਆਂ ਸ਼ਾਮ ਸਾਢੇ 6 ਵਜੇ ਸਿਟੀ ਪਹੁੰਚੀ। 12029 ਸਵਰਨ ਸ਼ਤਾਬਦੀ ਕਰੀਬ 25 ਮਿੰਟ ਦੀ ਦੇਰੀ ਨਾਲ ਦੁਪਹਿਰ ਸਾਢੇ 12 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 22488 ਵੰਦੇ ਭਾਰਤ ਸਵੇਰੇ ਸਾਢੇ 9 ਤੋਂ ਡੇਢ ਘੰਟਾ ਲੇਟ ਹੁੰਦਿਆਂ 11 ਵਜੇ ਕੈਂਟ ਸਟੇਸ਼ਨ ਪਹੁੰਚੀ। ਉੱਥੇ ਹੀ ਵਾਪਸੀ ਵਿੱਚ ਨਵੀਂ ਦਿੱਲੀ ਤੋਂ ਆਉਣ ਵਾਲੀ 22487 ਵੰਦੇ ਭਾਰਤ ਸ਼ਾਮ 7.24 ਤੋਂ ਡੇਢ ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ਪਹੁੰਚੀ।

PunjabKesari

ਇਹ ਵੀ ਪੜ੍ਹੋ: ਦੀਵਾਲੀ ਦੇ ਸੀਜ਼ਨ ਦੌਰਾਨ ਜਲੰਧਰ ਸ਼ਹਿਰ 'ਚ ਛਾ ਸਕਦੈ ਹਨ੍ਹੇਰਾ! ਜਾਣੋ ਪੂਰਾ ਮਾਮਲਾ

ਵੈਸ਼ਨੋ ਦੇਵੀ ਤੋਂ ਆਉਣ ਵਾਲੀ 22440 ਵੰਦੇ ਭਾਰਤ ਐਕਸਪ੍ਰੈੱਸ ਆਪਣੇ ਨਿਰਧਾਰਤ ਸਮੇਂ ਸ਼ਾਮ 6.50 ਤੋਂ ਡੇਢ ਘੰਟਾ ਲੇਟ ਹੁੰਦਿਆਂ 8.20 ਤੋਂ ਬਾਅਦ ਕੈਂਟ ਸਟੇਸ਼ਨ ਪਹੁੰਚੀ। ਉੱਥੇ ਹੀ, ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ 12013/12014 ਅੰਮ੍ਰਿਤਸਰ ਸ਼ਤਾਬਦੀ ਦੋਵਾਂ ਰੂਟਾਂ ’ਤੇ ਰੱਦ ਰਹੀ, ਜਿਸ ਕਾਰਨ ਯਾਤਰੀਆਂ ਨੂੰ ਬਦਲਵੇਂ ਸਾਧਨਾਂ ਨਾਲ ਯਾਤਰਾ ਕਰਨੀ ਪਈ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਤੋਂ ਸਾਢੇ 5 ਘੰਟੇ ਲੇਟ ਹੁੰਦਿਆਂ ਸ਼ਾਮ 4 ਵਜੇ ਦੇ ਕਰੀਬ ਕੈਂਟ ਸਟੇਸ਼ਨ ਪਹੁੰਚੀ। 15707 ਆਮਰਪਾਲੀ ਡੇਢ ਘੰਟਾ ਦੇਰੀ ਨਾਲ ਪਹੁੰਚੀ। ਉੱਥੇ ਹੀ, 04081 ਨਵੀਂ ਦਿੱਲੀ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਕਰੀਬ ਸਵਾ 2 ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ’ਤੇ ਪਹੁੰਚੀ। ਇਸ ਤੋਂ ਇਲਾਵਾ ਵੀ ਵੱਖ-ਵੱਖ ਰੇਲ ਗੱਡੀਆਂ ਨੇ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਵਾਇਆ।

ਇਹ ਵੀ ਪੜ੍ਹੋ: ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ! ਰੇਲਵੇ ਦੀ ਵੱਡੀ ਕਾਰਵਾਈ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News