LPU ਮਾਮਲੇ ''ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਇਨਫਲੂਐਂਸਰ ਬਾਰੇ...

Tuesday, Sep 29, 2026 - 02:18 PM (IST)

LPU ਮਾਮਲੇ ''ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਇਨਫਲੂਐਂਸਰ ਬਾਰੇ...

ਜਲੰਧਰ (ਮਹਾਜਨ): ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਖ਼ਤਮ ਹੋਣ ਮਗਰੋਂ ਹੁਣ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਵੀਡੀਓਜ਼ ਵਿਚ ਕੁਝ ਨੌਜਵਾਨਾਂ ਦੇ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲ ਹੋਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਦਿਖਾਈ ਦੇ ਰਹੇ ਹਨ। 

ਇਸ ਮਾਮਲੇ ਵਿਚ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਸੋਸ਼ਲ ਮੀਡੀਆ ਇਨਫਲੂਐਂਸਰ 'ਤੇ ਗੰਭੀਰ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਰੇਮੀਆ ਮਿਸ਼ਰਾ ਨਾਂ ਦੀ ਮਹਿਲਾ ਦਾ ਦਾਅਵਾ ਹੈ ਕਿ ਪ੍ਰਦਰਸ਼ਨ ਦੌਰਾਨ ਯੂਨੀਵਰਸਿਟੀ ਦਾ ਵਿਦਿਆਰਥੀ ਮੁਹੰਮਦ ਫ਼ਰਦ ਪਹਿਲਾਂ ਡੀ.ਐੱਸ.ਡਬਲਿਊ. ਦਫ਼ਤਰ ਵਿਚ ਦਾਖ਼ਲ ਹੋਇਆ। ਇਸ ਮਗਰੋਂ ਉਸ ਨੇ ਕਿਸੇ ਵੱਲ ਇਸ਼ਾਰਾ ਕੀਤਾ, ਜਿਸ ਮਗਰੋਂ ਕੁਝ ਹੋਰਰ ਨੌਜਵਾਨ ਅੰਦਰ ਵੜੇ ਤੇ ਉਨ੍ਹਾਂ ਨੇ ਸੀ. ਸੀ. ਟੀ. ਵੀ. ਦੀ ਭੰਨ੍ਹਤੋੜ ਮਗਰੋਂ ਨੁਕਸਾਨ ਪਹੁੰਚਾਇਆ। 

ਦੂਜੇ ਪਾਸੇ, ਵੀਡੀਓ ਵਾਇਰਲ ਹੋਣ ਮਗਰੋਂ ਮੁਹੰਮਦ ਫ਼ਰਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਸਟੇਟਸ ਅਪਲੋਡ ਕਰ ਕੇ ਕਿਹਾ ਕਿ ਉਹ ਅਸਲ ਵਿਚ ਭੰਨ੍ਹਤੋੜ ਕਰਨ ਵਾਲੀ ਭੀੜ ਨੂੰ ਹਟਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ। 

ਉੱਥੇ ਹੀ ਪੁਲਸ ਅਤੇ ਯੂਨੀਵਰਸਿਟੀ ਦੇ ਸਟਾਫ਼ ਵੱਲੋਂ ਪ੍ਰਦਰਸ਼ਨ ਦੌਰਾਨ ਹੋਈਆਂ ਘਟਨਾਵਾਂ ਦੀ  ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਕੈਂਪਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪ੍ਰਦਰਸ਼ਨ ਦੌਰਾਨ ਕੌਣ-ਕੌਣ ਕੈਂਪਸ ਵਿਚ ਦਾਖ਼ਲ ਹੋਇਆ ਤੇ ਬਾਹਰੀ ਵਿਅਕਤੀਆਂ ਦੀ ਕੀ ਭੂਮਿਕਾ ਰਹੀ ਸੀ। ਜਾਂਚ ਮਗਰੋਂ ਹੀ ਇਹ ਸਪਸ਼ਟ ਹੋ ਸਕੇਗਾ ਕਿ ਯੂਨੀਵਰਸਿਟੀ ਵਿਚ ਭੰਨ੍ਹਤੋੜ ਕਰਨ ਵਾਲੇ ਕੌਣ ਸਨ।


author

Anmol Tagra

Content Editor

Related News