ਨੂਰਪੂਰਬੇਦੀ: ਕਤਲ ਕਰਕੇ ਫ਼ਰਾਰ ਹੋਏ ਦੋਸ਼ੀ ਦਾ ਪੁਲਸ ਵਲੋਂ ਸਕੈਚ ਜਾਰੀ
Thursday, Jun 25, 2020 - 06:42 PM (IST)
ਨੂਰਪੂਰਬੇਦੀ (ਕੁਲਦੀਪ ਸ਼ਰਮਾ): ਬੀਤੇ ਦਿਨੀਂ ਪਿੰਡ ਸਵਾੜਾ 'ਚ ਇਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਦੇ ਫਾਰਮ 'ਤੇ ਤਿੰਨ ਵਿਅਕਤੀਆਂ ਰਾਮੂ, ਸ਼ੰਕਰ ਬਾਸੀ ਬਿਹਾਰ ਅਤੇ ਕੇਸਰ ਸਿੰਘ ਪਿੰਡ ਭਨੂੰਹਾਂ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੌਕੇ 'ਤੇ ਮਾਰਨ ਵਾਲਿਆਂ ਦਾ ਚੌਥਾ ਸਾਥੀ ਸੁਖਦੇਵ ਮਹਾਤੋ ਫਰਾਰ ਸੀ।
ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!
ਇਸ ਸਬੰਧੀ ਪੁਲਸ ਨੇ ਸੁਖਦੇਵ ਮਾਹਤੋ 'ਤੇ ਕੇਸ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਇਸ ਦੀ ਵੱਡੀ ਪੱਧਰ 'ਤੇ ਭਾਲ ਕੀਤੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਮੁੜ ਬਿਹਾਰ ਨੂੰ ਜਾਣ ਲਈ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ 'ਤੇ ਹੋ ਸਕਦਾ ਹੈ, ਜਿਸ ਕਾਰਨ ਪੰਜਾਬ ਅੰਦਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਪੁਲਸ ਵਲੋਂ ਤਿੱਖੀ ਨਜ਼ਰ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਫਾਇਰਿੰਗ ਕੇਸ : ਦੋ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਖਾਰਜ
ਐੱਸ.ਐੱਸ.ਪੀ. ਰੋਪੜ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਬੜੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਫਾਰਮ ਦਾ ਮਾਲਕ ਜੋ ਕਿ ਹਿਮਾਚਲ ਪ੍ਰਦੇਸ਼ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਅਨੇਕਾਂ ਸਾਲਾਂ ਤੋਂ ਇਸ ਫਾਰਮ ਦੇ ਨੇੜੇ ਕਰੱਸ਼ਰ ਚਲਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਜਾਰੀ ਕੋਰੋਨਾ ਦਾ ਕਹਿਰ, ਬਠਿੰਡਾ 'ਚ ਪਹਿਲੀ ਮੌਤ