ਸਿਰ ''ਚ ਇੱਟਾਂ ਮਾਰ ਕੇ ਕੀਤਾ ਔਰਤ ਦਾ ਬੇਰਹਿਮੀ ਨਾਲ ਕਤਲ

Saturday, Dec 14, 2019 - 11:33 PM (IST)

ਸਿਰ ''ਚ ਇੱਟਾਂ ਮਾਰ ਕੇ ਕੀਤਾ ਔਰਤ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, (ਜ. ਬ.)— ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਸੀੜਾ 'ਚ ਇਕ ਘਰ ਦੇ ਅੰਦਰੋਂ 50 ਸਾਲ ਦੀ ਔਰਤ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਦੇ ਬਾਅਦ ਮੌਕੇ 'ਤੇ ਪਹੁੰਚੇ ਏ. ਡੀ. ਸੀ. ਪੀ. ਅਰਜਿੰਦਰ ਸਿੰਘ, ਏ. ਸੀ. ਪੀ. ਦਵਿੰਦਰ ਚੌਧਰੀ, ਥਾਣਾ ਇੰਚਾਰਜ ਕੁਲਵੰਤ ਸਿੰਘ, ਸੀ.ਆਈ.ਏ 2, ਫਿੰਗਰ ਪ੍ਰਿੰਟ, ਡਾਗ ਸਕੁਐਡ ਦੀਆਂ ਟੀਮਾਂ, ਜਿਨ੍ਹਾਂ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਕੁਲਵੰਤ ਸਿੰਘ ਤੇ ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸਵਿੱਤਰੀ ਦੇਵੀ 50 ਪਤਨੀ ਏਮੇਲ ਮੁੰਡਾ ਹਾਲ ਵਾਸੀ ਪਿੰਡ ਸੀੜਾ ਤੇ ਮੂਲ ਵਾਸੀ ਉਤਰ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਔਰਤ ਸਵਿੱਤਰੀ ਦੇਵੀ ਆਪਣੇ ਪਤੀ ਤੇ 15 ਸਾਲ ਦੇ ਲੜਕੇ ਨਾਲ ਸੀੜਾ ਪਿੰਡ ਦੇ ਜ਼ਿਮੀਂਦਾਰ ਕਕੂ ਗਰੇਵਾਲ ਦੇ ਕਾਟਰੋਂ 'ਚ ਪਿਛਲੇ 2 ਮਹੀਨੇ ਤੋਂ ਰਹਿ ਰਹੀ ਸੀ, ਜੋ ਖੰਭਾ ਤੋੜਨ ਦਾ ਕੰਮ ਕਰਦੀ ਸੀ। ਸ਼ੁੱਕਰਵਾਰ ਦੀ ਰਾਤ ਮ੍ਰਿਤਕ ਔਰਤ ਨੇ ਆਪਣੇ ਪਤੀ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਤੇ ਬਾਅਦ 'ਚ ਸੌਂ ਗਈ ਤੇ ਸਵੇਰੇ ਔਰਤ ਦੀ ਖੂਨ ਨਾਲ ਲਥਪਥ ਲਾਸ਼ ਘਰ ਦੇ ਅੰਦਰੋਂ ਮਿਲੀ। ਔਰਤ ਦੇ ਸਿਰ 'ਤੇ ਇੱਟਾਂ ਨਾਲ ਕਈ ਵਾਰ ਕੀਤੇ ਹੋਏ ਸਨ। ਜਿਸ ਕਾਰਨ ਔਰਤ ਦੇ ਸਿਰ 'ਚ ਕਈ ਨਿਸ਼ਾਨ ਪਏ ਹੋਏ ਸਨ। ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਹੱਤਿਆ ਵਾਲੇ ਸਥਾਨ ਫੈਕਟਰੀ ਨੂੰ ਆਉਣ ਜਾਣ ਵਾਲੇ ਰਸਤਿਆਂ 'ਤੇ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।


author

KamalJeet Singh

Content Editor

Related News