ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਪ੍ਰੇਮੀ ਨੂੰ ਉਮਰ ਕੈਦ

Saturday, Sep 28, 2019 - 10:35 AM (IST)

ਪਟਿਆਲਾ—ਪਤੀ ਦਾ ਕਤਲ ਕਰਕੇ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟਣ ਦੇ ਮਾਮਲੇ 'ਚ ਜ਼ਿਲਾ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਮ੍ਰਿਤਕ ਦੀ ਪਤਨੀ ਰਾਜਪ੍ਰੀਤ ਕੌਰ ਨਿਵਾਸੀ ਬਲਮਗੜ੍ਹ ਸਮਾਣਾ ਪਟਿਆਲਾ ਅਤੇ ਉਸ ਦੇ ਪ੍ਰੇਮੀ ਬਲਵਿੰਦਰ ਸਿੰਘ ਨਿਵਾਸੀ ਕਾਹਨਗੜ੍ਹ ਸਮਾਣਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ 10-10 ਹਜ਼ਾਰ ਰੁਪਏ ਜ਼ੁਰਮਾਨਾ ਨਾ ਭਰਨ ਦੀ ਸੂਰਤ 'ਚ ਦੋਵਾਂ ਨੂੰ 3-3 ਮਹੀਨੇ ਦੀ ਵੱਖ ਤੋਂ ਸਜ਼ਾ ਸੁਣਾਈ ਹੈ।। ਗੁਰਬਖਸ਼ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਚਾਚਾ ਬਹਾਦੁਰ ਸਿੰਘ ਦੀ ਵਿਆਹ ਰਾਜਪ੍ਰੀਤ ਕੌਰ ਦੇ ਨਾਲ ਹੋਇਆ ਸੀ। ਦੋਵਾਂ 'ਚ ਪਿਛਲੇ ਕਾਫੀ ਸਮੇਂ ਤੋਂ ਲੜਾਈ ਚੱਲ ਰਹੀ ਸੀ।

ਪਤੀ ਨੂੰ ਪਤਾ ਸੀ ਪ੍ਰੇਮ ਸਬੰਧਾਂ ਦੇ ਬਾਰੇ 'ਚ
ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਚਾਚੀ ਦੇ ਪਿੰਡ ਦੇ ਲੜਕੇ ਦੇ ਨਾਲ ਸਬੰਧ ਹਨ। ਇਸ ਦੇ ਚੱਲਦੇ ਦੋਵਾਂ 'ਚ ਰੋਜ਼ ਲੜਾਈ ਹੁੰਦੀ। ਉੱਥੇ ਪਿੰਡ ਦਾ ਲੜਕਾ ਵੀ ਚਾਚੀ ਨਾਲ ਸਬੰਧ ਖਤਮ ਕਰਨਾ ਚਾਹੁੰਦਾ ਸੀ। ਇਸ ਦੌਰਾਨ ਦੋਸ਼ੀ ਬਲਵਿੰਦਰ ਸਿੰਘ ਜੋ ਗੱਡੀ ਚਲਾਉਂਦਾ ਸੀ ਉਸ ਦਾ ਰਾਜਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ। ਇਕ ਦਿਨ ਚਾਚਾ ਅਤੇ ਚਾਚੀ ਦੋਵੇਂ ਕੋਰਟ 'ਚ ਕੇਸ ਸਬੰਧੀ ਗਏ ਸਨ। ਉਸ ਦੇ ਬਾਅਦ ਚਾਚਾ ਬਹਾਦੁਰ ਸਿੰਘ ਕਦੀ ਘਰ ਵਾਪਸ ਨਹੀਂ ਆਇਆ। ਬਾਅਦ 'ਚ ਪਤਾ ਚੱਲਿਆ ਕਿ ਦੋਵਾਂ ਨੇ ਚਾਚੇ ਦਾ ਕਤਲ ਕਰ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ ਹੈ।


Shyna

Content Editor

Related News