ਪੰਜਾਬ ''ਚ ਵੱਡੀ ਵਾਰਦਾਤ! ਚਾਰਜਰ ਦੀ ਤਾਰ ਨਾਲ ਹੱਥ ਬੰਨ੍ਹ ਕੇ ਨੌਜਵਾਨ ਦਾ ਕਤਲ

Wednesday, Aug 14, 2024 - 03:24 PM (IST)

ਪੰਜਾਬ ''ਚ ਵੱਡੀ ਵਾਰਦਾਤ! ਚਾਰਜਰ ਦੀ ਤਾਰ ਨਾਲ ਹੱਥ ਬੰਨ੍ਹ ਕੇ ਨੌਜਵਾਨ ਦਾ ਕਤਲ

ਲੁਧਿਆਣਾ (ਤਰੁਣ): ਲੁਧਿਆਣਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਦਾ ਦਰਖ਼ਤ ਨਾਲ ਬੰਨ੍ਹ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਦੀ ਹੱਤਿਆ ਗਲ ਘੁੱਟ ਕੇ ਕੀਤੀ ਗਈ ਹੈ। ਕਤਲ ਤੋਂ ਪਹਿਲਾਂ ਉਸ ਦੇ ਹੱਥਾਂ ਨੂੰ ਚਾਰਜਰ ਦੀ ਤਾਰ ਨਾਲ ਬੰਨ੍ਹਿਆ ਗਿਆ ਸੀ। ਨੌਜਵਾਨ ਦੀ ਲਾਸ਼ ਨਗਨ ਹਾਲਤ ਵਿਚ ਮਿਲੀ ਹੈ। ਫ਼ਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਥਾਣਾ ਦਰੇਸੀ ਦੀ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਕਰਤੂਤ, ਅਫ਼ਸਰਾਂ ਕੋਲ ਪਹੁੰਚੀ ਸ਼ਿਕਾਇਤ

ਪੁਲਸ ਮੁਤਾਬਕ ਕਿਸੇ ਰਾਹਗੀਰ ਨੇ ਖਾਲੀ ਪਲਾਟ ਵਿਚ ਨੌਜਵਾਨ ਦੀ ਲਾਸ਼ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਸੀ। ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਸੀ। ਪੁਲਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਗਰੋ ਪੈਟਰੋਲ ਪੰਪ ਨੇੜੇ ਕਾਰਾਬਾਰਾ ਰੋਡ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਲਾਸ਼ ਕੰਧ ਦੇ ਸਹਾਰੇ ਪਈ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਉਮਰ 30 ਤੋਂ 35 ਸਾਲ ਦੇ ਵਿਚਾਲੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਦੋਹਾਂ ਹੱਥਾਂ ਨੂੰ ਚਾਰਜਰ ਦੀ ਤਾਰ ਨਾਲ ਬੰਨ੍ਹਿਆ ਹੋਇਆ ਸੀ। 

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੇ ਬਾਬੇ ਖ਼ਿਲਾਫ਼ ਪੰਜਾਬ ਪੁਲਸ ਨੇ ਦਰਜ ਕੀਤੀ FIR, ਜਾਣੋ ਪੂਰਾ ਮਾਮਲਾ

ਪੁਲਸ ਮੁਤਾਬਕ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਸੀ ਤੇ ਲਾਸ਼ ਕਬਜ਼ੇ ਵਿਚ ਲੈ ਲਈ ਗਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News