ਮਾਂ ਨਾਲ ਹੋਈ ਲੜਾਈ ਦਾ ਬਦਲਾ ਲੈਣ ਲਈ ਪੁੱਤ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Wednesday, Jul 31, 2024 - 08:46 AM (IST)

ਮਾਂ ਨਾਲ ਹੋਈ ਲੜਾਈ ਦਾ ਬਦਲਾ ਲੈਣ ਲਈ ਪੁੱਤ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਇਕ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ’ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਇਕ ਹੋਰ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਪਹਿਲਾਂ ਨਸ਼ੇ ਦਾ ਆਦੀ ਸੀ ਅਤੇ ਹੁਣ ਨਸ਼ਾ ਛੱਡ ਚੁੱਕਾ ਸੀ ਅਤੇ ਥੋੜ੍ਹੀ-ਬਹੁਤ ਸ਼ਰਾਬ ਪੀ ਲੈਂਦਾ ਸੀ। ਦੀਪਕ ਦੀ ਦੋਸਤੀ ਉਸ ਦੇ ਪਿੰਡ ਦੇ ਹੀ ਜੱਸਾ ਸਿੰਘ ਪੁੱਤਰ ਹਰਨਾਮ ਸਿੰਘ ਦੇ ਨਾਲ ਸੀ। ਦੀਪਕ ਕੁਮਾਰ ਉਸ ਦੀ ਪੋਤੀ ਨੂੰ ਦੁਕਾਨ ਤੋਂ ਚੀਜ਼ ਦਿਵਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਜੱਸਾ ਸਿੰਘ ਦੀ ਮਾਂ ਉਸ ਦੇ ਬੇਟੇ ਦੇ ਨਾਲ ਲੜਾਈ-ਝਗੜਾ ਕਰਨ ਲੱਗੀ ਅਤੇ ਗਾਲੀ-ਗਲੋਚ ਕੀਤੀ। ਇਹੀ ਨਹੀਂ ਦੀਪਕ ਕੁਮਾਰ ਦੀ ਗਰਦਨ ’ਚ ਟਿਫਨ ਵੀ ਮਾਰਿਆ ਪ੍ਰੰਤੂ ਇਸ ’ਤੇ ਵੀ ਅਸੀਂ ਉਨ੍ਹਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਗਲਾਸ ਧੋਤੇ ਬਿਨਾਂ ਪਾਣੀ ਪੀਣ ਨਾਲ ਚਲੀ ਗਈ ਵਿਅਕਤੀ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਜੱਸਾ ਸਿੰਘ ਉਕਤ ਦਾ ਇਕ ਹੋਰ ਭਰਾ ਕਰਨਵੀਰ ਸਿੰਘ ਉਰਫ਼ ਮੰਗਾ ਵੀ ਹੈ, ਜਿਸ ਨੂੰ ਸ਼ੱਕ ਸੀ ਕਿ ਦੀਪਕ ਕੁਮਾਰ ਨੇ ਉਸ ਦੀ ਮਾਂ ਕਿਰਨ ਨੂੰ ਅਪਸ਼ਬਦ ਬੋਲੇ ਹਨ। ਇਸ ਕਾਰਨ ਕਰਨਵੀਰ ਸਿੰਘ ਦੀਪਕ ਨਾਲ ਰੰਜਿਸ਼ ਰੱਖਦਾ ਸੀ। ਬੀਤੀ 28 ਜੁਲਾਈ ਦੀ ਰਾਤ ਨੂੰ 8 ਵਜੇ ਦੀਪਕ ਕੁਮਾਰ ਆਪਣੇ ਘਰੋਂ ਬਾਹਰ ਗਿਆ, ਜੋ ਕਰੀਬ 11 ਵਜੇ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਕੀਤੀ। ਇਸ ਦੌਰਾਨ ਜਦੋਂ ਪਿੰਡ ਦੇ ਛੱਪੜ ਤੋਂ ਕੁਝ ਪਿੱਛੇ ਸੀ, ਤਾਂ ਉਨ੍ਹਾਂ ਦੇ ਦੇਖਿਆ ਕਿ ਕਰਨਵੀਰ ਸਿੰਘ ਦੀਪਕ ਕੁਮਾਰ ’ਤੇ ਇੱਟ ਨਾਲ ਵਾਰ ਕਰ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਕਰਨਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਮ੍ਰਿਤਕ ਦੀ ਮਾਂ ਦੇ ਬਿਆਨ ’ਤੇ ਥਾਣਾ ਸਦਰ ਮੁਕਤਸਰ ਪੁਲਸ ਨੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News