ਧੀ 'ਤੇ ਗਲਤ ਨਜ਼ਰ ਰੱਖਣ ਦੇ ਸ਼ੱਕ 'ਚ ਪਿਓ ਨੇ ਦੋਸਤ ਨੂੰ ਦਿੱਤੀ ਖੌਫਨਾਕ ਮੌਤ (ਵੀਡੀਓ)

Sunday, Sep 08, 2019 - 10:31 AM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਥਾਣਾ ਲੰਬੀ ਦੀ ਪੁਲਸ ਨੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੋਏ ਪਿੰਡ ਸ਼ੇਰਾਂ ਵਾਲਾ ਵਾਸੀ ਇਕ ਨੌਜਵਾਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਲਾਪਤਾ ਨੌਜਵਾਨ ਕੰਵਲਜੀਤ ਸਿੰਘ ਦਾ ਪਿੰਡ ਦੇ ਹੀ ਇਕ ਵਿਅਕਤੀ ਨੇ ਕਤਲ ਕਰਕੇ ਉਸ ਦੀ ਲਾਸ਼ ਨੂੰ ਆਪਣੇ ਘਰ 'ਚ ਦੱਬ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਕਾਤਲ ਨੂੰ ਸ਼ੱਕ ਸੀ ਕਿ ਮ੍ਰਿਤਕ ਉਸ ਦੀ ਕੁੜੀ 'ਤੇ ਗਲਤ ਨਜ਼ਰ ਰੱਖਦਾ ਹੈ। ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਮਨਵਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਅਗਸਤ ਨੂੰ ਕੰਵਲਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਗੁੰਮ ਹੋ ਗਿਆ ਸੀ ਅਤੇ ਪੁਲਸ ਨੇ ਉਸ ਦੀ ਪਤਨੀ ਸਿਮਰਜੀਤ ਕੌਰ ਦੇ ਬਿਆਨਾਂ 'ਤੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਸੀ।

PunjabKesari

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ 'ਤੇ ਐੱਸ. ਪੀ. ਮਲੋਟ ਇਕਬਾਲ ਸਿੰਘ ਅਤੇ ਡੀ. ਐੱਸ. ਪੀ. ਜਸਮੀਤ ਸਿੰਘ ਦੀਆਂ ਹਦਾਇਤਾਂ 'ਤੇ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਸ਼ਿੰਦਰ ਸਿੰਘ ਵਲੋਂ ਪੜਤਾਲ ਸ਼ੁਰੂ ਕੀਤੀ ਗਈ ਤਾਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੂੰ ਨਾਲ ਲੈ ਕੇ ਲਾਭ ਸਿੰਘ ਪੁੱਤਰ ਪਾਲ ਸਿੰਘ, ਧੰਨਾ ਸਿੰਘ ਵਾਸੀ ਸ਼ੇਰਾਂ ਵਾਲੀ ਨੇ ਮੁੱਖ ਅਫਸਰ ਲੰਬੀ ਕੋਲ ਪੇਸ਼ ਹੋ ਕੇ ਦੱਸਿਆ ਕਿ ਉਸ ਨੇ ਕੰਵਲਜੀਤ ਸਿੰਘ ਦਾ ਕਤਲ ਕਰ ਕੇ ਲਾਸ਼ ਆਪਣੇ ਘਰ ਦੱਬ ਦਿੱਤੀ ਹੈ।

PunjabKesari

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਇਹ ਸੀ ਕਿ ਦੋਸ਼ੀ ਲਾਭ ਅਤੇ ਮ੍ਰਿਤਕ ਕੰਵਲਜੀਤ ਸਿੰਘ ਦੀ ਆਪਸ 'ਚ ਨੇੜਤਾ ਸੀ ਅਤੇ ਕੰਵਲਜੀਤ ਅਕਸਰ ਉਸ ਦੇ ਘਰ ਆਉਂਦਾ ਸੀ। ਲਾਭ ਸਿੰਘ ਨੂੰ ਸ਼ੱਕ ਸੀ ਕਿ ਕੰਵਲਜੀਤ ਉਸ ਦੀ ਕੁੜੀ 'ਤੇ ਮਾੜੀ ਨਜ਼ਰ ਰੱਖਦਾ ਹੈ। ਇਸ ਲਈ 4 ਤਾਰੀਖ ਨੂੰ ਉਸ ਨੇ ਕੰਵਲਜੀਤ ਨੂੰ ਘਰ ਬੁਲਾ ਕੇ ਪਹਿਲਾਂ ਨਸ਼ੇ ਵਾਲੀ ਵਸਤੂ ਦੇ ਕੇ ਬੇਹੋਸ਼ ਕੀਤਾ ਅਤੇ ਕਹੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲੈ ਕੇ ਉਸ ਵਲੋਂ ਦੱਸੀ ਥਾਂ ਤੋਂ ਮ੍ਰਿਤਕ ਦੀ ਲਾਸ਼ ਲੱਭ ਲਈ ਤੇ ਲਾਭ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ। ਪੁਲਸ ਵਲੋਂ ਇਸ ਮਾਮਲੇ ਵਿਚ ਅਗਲੀ ਤਫਤੀਸ਼ ਜਾਰੀ ਹੈ।

PunjabKesari


author

rajwinder kaur

Content Editor

Related News