ਕਲਯੁੱਗੀ ਪਤਨੀ ਦਾ ਕਾਰਾ, ਪ੍ਰੇਮੀ ਨਾਲ ਮਿਲ ਪਤੀ ਦਾ ਕੀਤਾ ਕਤਲ

Thursday, May 07, 2020 - 03:56 PM (IST)

ਕਲਯੁੱਗੀ ਪਤਨੀ ਦਾ ਕਾਰਾ, ਪ੍ਰੇਮੀ ਨਾਲ ਮਿਲ ਪਤੀ ਦਾ ਕੀਤਾ ਕਤਲ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਪਿੰਡ ਜਖੇਪਲ ਦੇ ਛੱਪੜ 'ਚੋਂ ਇੱਕ ਨੌਜਵਾਨ ਦੀ ਮਿਲੀ ਲਾਸ਼ ਦੇ ਕਤਲ ਦਾ ਮਾਮਲਾ ਪੁਲਸ ਵਲੋਂ ਸੁਲਝਾ ਲਿਆ ਗਿਆ ਹੈ ਅਤੇ ਇਸ ਸਬੰਧ 'ਚ ਉਸ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵੱਲੋਂ ਕਤਲ ਕਰਨ ਲਈ ਲੋਹੇ ਦੀ ਪਾਈਪ ਵੀ ਬਰਾਮਦ ਕਰ ਲਈ ਗਈ ਹੈ।ਡੀ.ਐੱਸ.ਪੀ. ਸੁਖਵਿੰਦਰ ਪਾਲ ਸਿੰਘ ਸੁਨਾਮ ਵਲੋਂ ਦੱਸਿਆ ਗਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ. ਏ. ਬਹਾਦਰ ਸਿੰਘ ਵਾਲਾ ,ਥਾਣੇਦਾਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਚੀਮਾ ਸਮੇਤ ਪੁਲਸ ਪਾਰਟੀ ਵਲੋਂ ਇਸ ਮਾਮਲੇ ਨੂੰ ਸੁਲਝਾ ਦਿੱਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਲਾਸ਼ ਜਖੇਪਲ ਪਿੰਡ 'ਚ ਛੱਪੜ 'ਚੋਂ ਮਿਲੀ ਸੀ ਜਿਸ ਸਬੰਧੀ ਉਨ੍ਹਾਂ ਵਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਪਾਰਟੀ ਵਲੋਂ ਇਸ ਦੀ ਤਫਦੀਸ਼ ਕਰਨ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਸੋਨੀ ਸਿੰਘ ਦਾ ਕਤਲ 1 ਮਈ ਨੂੰ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਰਵਿੰਦਰ ਸਿੰਘ ਨਾਲ ਮਿਲ ਕੇ ਕੀਤਾ ਹੈ ਕਿਉਂਕਿ ਇਨ੍ਹਾਂ ਦੋਵਾਂ ਦੇ ਆਪਸ 'ਚ 4-5 ਸਾਲਾ ਤੋਂ ਨਾਜਾਇਜ਼ ਸਬੰਧ ਸਨ ,ਵੀਰਪਾਲ ਕੌਰ ਦਾ ਪਤੀ ਸੋਨੀ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੇ 'ਚ ਰੋੜਾ ਬਣਦਾ ਸੀ, ਜਿਸ ਦੇ ਚੱਲਦੇ ਰਵਿੰਦਰ ਸਿੰਘ ਅਤੇ ਵੀਰਪਾਲ ਕੌਰ ਨੇ ਸਾਜ਼ਿਸ਼ ਤਹਿਤ ਸਕੀਮ ਬਣਾ ਕੇ ਸੋਨੀ ਸਿੰਘ ਦੇ ਸਿਰ 'ਚ ਲੋਹੇ ਦਾ ਪਾਈਪ ਮਾਰ ਕੇ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਨੂੰ ਚਾਦਰ 'ਚ ਬੰਨ੍ਹ ਕੇ ਪਿੰਡ ਚੌਵਾਸ ਜਖੇਪਲ ਦੇ ਛੱਪੜ 'ਚ ਸੁੱਟ ਦਿੱਤਾ ਤਾਂ ਕਿ ਇਨ੍ਹਾਂ ਦੇ ਕੋਈ ਵੀ ਸੋਨੀ ਸਿੰਘ ਦੇ ਕਤਲ ਦਾ ਸ਼ੱਕ ਨਾ ਕਰੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਰਵਿੰਦਰ ਸਿੰਘ ਅਤੇ ਸੋਨੀ ਦੀ ਪਤਨੀ ਵੀਰਪਾਲ ਕੌਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਅਤੇ ਇਸ 'ਚ ਕਤਲ ਦੌਰਾਨ ਲੋਹੇ ਦੀ ਪਾਈਪ ਵੀ ਬਰਾਮਦ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਦਿੱਤਾ ਗਿਆ ਹੈ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਹੋਰ ਵਿਅਕਤੀਆਂ ਦੇ ਵਾਰਦਾਤ 'ਚ ਸ਼ਾਮਲ ਆਉਣ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।


author

Shyna

Content Editor

Related News