ਪਾਣੀ ਵਾਲੇ ਚੁਬੱਚੇ ''ਚ ਡੁਬੋ ਕੇ ਵਿਅਕਤੀ ਦੀ ਹੱਤਿਆ

Friday, Oct 18, 2019 - 06:15 PM (IST)

ਪਾਣੀ ਵਾਲੇ ਚੁਬੱਚੇ ''ਚ ਡੁਬੋ ਕੇ ਵਿਅਕਤੀ ਦੀ ਹੱਤਿਆ

ਚਾਉਕੇ (ਰਜਿੰਦਰ) : ਪਿੰਡ ਬੱਲ੍ਹੋ-ਚਾਉਕੇ ਸੜਕ 'ਤੇ ਇਕ ਵਿਅਕਤੀ ਨੂੰ ਪਾਣੀ ਵਾਲੇ ਚੁਬੱਚੇ 'ਚ ਡੁਬੋ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਜਸਵੀਰ ਸਿੰਘ ਰਾਮਪੁਰਾ ਫੂਲ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਇਤਲਾਹ ਦੇ ਮੁਤਾਬਕ ਲਖਵੀਰ ਸਿੰਘ ਪੁੱਤਰ ਬੂਟਾ ਸਿੰਘ ਗਾਧੇਕੇ ਉਮਰ 19 ਸਾਲ ਵਾਸੀ ਚਾਉਕੇ ਆਪਣੇ ਦੋਸਤ ਕੋਲ ਬੱਲ੍ਹੋ ਗਿਆ ਸੀ, ਜਿਸ ਦੀ ਲਾਸ਼ ਬਾਬਾ ਬੂਲਾ ਜੀ ਸੜਕ ਉਪਰ ਖੇਤ 'ਚ ਬਣੀ ਪਾਣੀ ਵਾਲੀ ਮੋਟਰ ਦੇ ਚੁਬੱਚੇ 'ਚੋਂ ਬਰਾਮਦ ਹੋਈ। ਪੁਲਸ ਨੇ ਸ਼ੱਕ ਜ਼ਾਹਰ ਕੀਤਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਲਖਵੀਰ ਨੂੰ ਕਤਲ ਕੀਤਾ ਹੈ। ਬਾਕੀ ਫਾਈਨਲ ਰਿਪੋਰਟ ਪੋਸਟਮਾਰਟਮ ਹੋਣ 'ਤੇ ਸਾਹਮਣੇ ਆ ਜਾਵੇਗੀ। 

ਦੱਸਣਯੋਗ ਹੈ ਕਿ ਲਖਵੀਰ ਸਿੰਘ ਨੂੰ ਪਿੰਡ 'ਚ ਪ੍ਰਧਾਨ ਗਾਧੇਕਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜੋ ਮੋਟਰਸਾਈਕਲ 'ਤੇ ਆਪਣੇ ਦੋਸਤ ਕੋਲੋ ਬੱਲ੍ਹੋ ਤੋਂ ਚਾਉਕੇ ਆ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਮਾਮਲਾ ਹੱਲ ਕਰ ਲਿਆ ਜਾਵੇਗਾ।


author

Gurminder Singh

Content Editor

Related News