ਸੰਗਰੂਰ ਦੇ ਸਿਟੀ ਥਾਣਾ 'ਚ ਤਾਇਨਾਤ ਮੁਨਸ਼ੀ ਦੀ ਸ਼ੱਕੀ ਹਾਲਾਤ 'ਚ ਗੋਲੀ ਲੱਗਣ ਨਾਲ ਮੌਤ

Friday, Sep 29, 2017 - 12:16 PM (IST)

ਸੰਗਰੂਰ ਦੇ ਸਿਟੀ ਥਾਣਾ 'ਚ ਤਾਇਨਾਤ ਮੁਨਸ਼ੀ ਦੀ ਸ਼ੱਕੀ ਹਾਲਾਤ 'ਚ ਗੋਲੀ ਲੱਗਣ ਨਾਲ ਮੌਤ

ਸੰਗਰੂਰ (ਹਨੀ, ਰਾਜੇਸ਼ ਕੋਹਲੀ) — ਜ਼ਿਲਾ ਸੰਗਰੂਰ ਦੇ ਸਿਟੀ ਥਾਣਾ 'ਚ ਤਾਇਨਾਤ ਪੁਲਸ ਮੁਲਾਜ਼ਮ ਤੇ ਮੁਨਸ਼ੀ ਰਣਜੀਤ ਸਿੰਘ ਦੀ ਥਾਣੇ 'ਚ ਡਿਊਟੀ ਦੌਰਾਨ ਰੱਹਸਮਈ ਢੰਗ ਨਾਲ ਮੌਤ ਹੋ ਗਈ। ਥਾਣਾ ਸਿਟੀ ਦੇ ਇੰਚਾਰਜ ਦੁਪਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਮੌਤ ਅਚਾਨਕ ਏ. ਕੇ. 47 ਰਾਈਫਲ ਚਲਣ ਨਾਲ ਹੋਈ। ਉਨ੍ਹਾਂ ਦੱਸਿਆ ਕਿ ਰਣਜੀਤ ਬਾਕੀ ਮੁਲਾਜ਼ਮਾਂ ਨਾਲ ਰਾਤ ਦੀ ਡਿਊਟੀ 'ਤੇ ਸੀ ਪਰ ਅਚਾਨਕ ਉਸ ਦੀ ਰਾਈਫਲ ਹੇਠਾਂ ਡਿੱਗ ਗਈ ਤੇ ਰਾਈਫਲ ਦਾ ਟ੍ਰੀਗਰ ਦੱਬ ਗਿਆ, ਜਿਸ ਕਾਰਨ ਗੋਲੀ ਸਿੱਧਾ ਰਣਜੀਤ ਦੀ ਛਾਤੀ 'ਚ ਲੱਗੀ ਤੇ ਉਸ ਦੀ ਮੌਤ ਹੋ ਗਈ। 
ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਮਹੀਨੇ ਦੀ 27 ਤਾਰੀਕ ਨੂੰ ਵੀ ਇਸੇ ਥਾਣੇ 'ਚ ਗੋਲੀ ਲੱਗਣ ਨਾਲ ਇਕ ਪੁਲਸ ਕਾਂਸਟੇਬਲ ਦੀ ਵੀ ਮੌਤ ਹੋ ਗਈ ਸੀ, ਫਿਲਹਾਲ ਸੰਗਰੂਰ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਕ ਮਹੀਨੇ 'ਚ ਥਾਣੇ 'ਚ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਨੇ ਕੁਝ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ ਕਿ, ਕੀ ਦੋਨਾਂ ਮੁਲਾਜ਼ਮਾਂ ਦੀ ਮੌਤ ਸਿਰਫ ਇਕ ਹਾਦਸਾ ਹੈ ਜਾਂ ਡਿਊਟੀ ਦਾ ਤਣਾਅ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ?


Related News