ਨਗਰ ਨਿਗਮ ਚੋਣਾਂ ਲਈ ਸੀਟਾਂ 95, ਦਾਅਵੇਦਾਰ 300 ਤੋਂ ਵੀ ਵੱਧ; ਖੜ੍ਹੀ ਹੋਈ ਨਵੀਂ ਸਿਰਦਰਦੀ

Thursday, Dec 05, 2024 - 03:37 PM (IST)

ਨਗਰ ਨਿਗਮ ਚੋਣਾਂ ਲਈ ਸੀਟਾਂ 95, ਦਾਅਵੇਦਾਰ 300 ਤੋਂ ਵੀ ਵੱਧ; ਖੜ੍ਹੀ ਹੋਈ ਨਵੀਂ ਸਿਰਦਰਦੀ

ਲੁਧਿਆਣਾ (ਵਿੱਕੀ)- ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲਈ ਟਿਕਟਾਂ ਦੇਣ ਲਈ ਫਾਰਮ ਭਰਨ ਦੀ ਜੋ ਪ੍ਰਕਿਰਿਆ ਅਪਣਾਈ ਗਈ ਹੈ, ਉਸ ਨਾਲ ਕਿਤੇ ਨਾ ਕਿਤੇ ਪਾਰਟੀ ਦੀ ਸਿਰਦਰਦੀ ਵੀ ਵਧ ਗਈ ਹੈ, ਕਿਉਂਕਿ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ’ਚ ‘ਆਪ’ ਵੱਲੋਂ ਉਤਰਨ ਵਾਲੇ ਦਾਅਵੇਦਾਰਾਂ ਦੇ ਨਾਵਾਂ ਦੀ ਲਿਸਟ ਪਾਰਟੀ ਦੀ ਉਮੀਦ ਤੋਂ ਕਿਤੇ ਜ਼ਿਆਦਾ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ

ਇਹੀ ਕਾਰਨ ਹੈ ਕਿ ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਫਾਰਮ ਭਰਵਾਉਣ ਦੀ ਪ੍ਰਕਿਰਿਆ ਲੰਬੀ ਹੋ ਗਈ ਹੈ। ਸਾਰੇ ਹਲਕਿਆਂ ਦੀ ਲਿਸਟ ਇਕੱਠੀ ਕਰਦੇ ਪਾਟੀ ਨੂੰ ਕਾਫੀ ਸਮਾਂ ਲੱਗ ਗਿਆ। ਪਤਾ ਲੱਗਾ ਹੈ ਕਿ ਵੱਖ-ਵੱਖ ਹਲਕਿਆਂ ’ਚ ਕਈ ਵਾਰਡ ਅਜਿਹੇ ਹਨ, ਜਿੱਥੇ ਇਕ ਸੀਟ ’ਤੇ 4 ਤੋਂ ਵੱਧ ਦਾਅਵੇਦਾਰਾਂ ਨੇ ਟਿਕਟ ਲਈ ਦਾਅਵਾ ਪੇਸ਼ ਕੀਤਾ ਹੈ। ਹਾਲਾਂਕਿ ਪਾਰਟੀ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਟਿਕਟ ਦੇਣ ਦੇ ਮਾਮਲੇ ’ਚ ਕੋਈ ਦਬਾਅ ਜਾਂ ਸਿਫਾਰਸ਼ ਨਹੀਂ ਚੱਲੇਗੀ, ਸਗੋਂ ਅਰਜ਼ੀਆਂ ਦੇ ਆਧਾਰ ’ਤੇ ਕਰਵਾਏ ਜਾਣ ਵਾਲੇ ਸਰਵੇ ’ਚ ਜਿਸ ਦਾ ਆਧਾਰ ਜਨਤਾ ’ਚ ਮਜ਼ਬੂਤ ਹੋਵੇਗਾ, ਪਾਰਟੀ ਉਸੇ ਨੂੰ ਹੀ ਆਪਣਾ ਕੈਂਡੀਡੇਟ ਐਲਾਨੇਗੀ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਪਤਾ ਲੱਗਾ ਹੈ ਕਿ ਬੀਤੇ ਦਿਨੀਂ ਪਾਰਟੀ ਦੇ ਵਿਧਾਇਕ ਆਪਣੇ ਹਲਕਿਆਂ ਦੀ ਲਿਸਟ ਜਮ੍ਹਾ ਕਰਵਾਉਣ ਚੰਡੀਗੜ੍ਹ ਆਫਿਸ ਗਏ ਸਨ, ਜਿਥੇ ਪਾਰਟੀ ਵੱਲੋਂ ਸਾਰੇ ਫਰਮਾਂ ਦੀ ਸਕ੍ਰੀਨਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ 95 ਵਾਰਡਾਂ ’ਚ ਪਾਰਟੀ ਦਾ ਸਰਵੇ ਇਕ-ਦੋ ਦਿਨ ’ਚ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਰਿਪੋਰਟ ਦੇ ਆਧਾਰ ’ਤੇ ਟਿਕਟ ਫਾਈਨਲ ਹੋਵੇਗੀ। ਇਹ ਵੀ ਸੂਚਨਾ ਮਿਲੀ ਹੈ ਕਿ ‘ਆਪ’ ਕਿਸੇ ਪ੍ਰਾਈਵੇਟ ਏਜੰਸੀ ਦੇ ਸਾਰੇ ਵਾਰਡਾਂ ’ਚ ਸਰਵੇ ਕਰਵਾ ਸਕਦੀ ਹੈ।

ਕਿਸ ਹਲਕੇ ਦੇ ਵਾਰਡਾਂ ’ਚੋਂ ਆਈਆਂ ਕਿੰਨੀਆਂ ਅਰਜ਼ੀਆਂ

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਿਨ੍ਹਾਂ ਹਲਕਿਆਂ ’ਚ ਫਾਰਮ ਭਰੇ ਗਏ ਹਨ, ਉਨ੍ਹਾਂ ਵਿਚ ਹਲਕਾ ਕੇਂਦਰੀ ਦੇ 16 ਵਾਰਡਾਂ ਲਈ ਕਰੀਬ 46, ਹਲਕਾ ਉੱਤਰੀ ਦੇ 16 ਵਾਰਡਾਂ ਲਈ 48, ਹਲਕਾ ਪੂਰੀ ਦੇ 19 ਵਾਰਡਾਂ ਲਈ ਕਰੀਬ 70, ਹਲਕਾ ਆਤਮ ਨਗਰ ਦੇ 12 ਵਾਰਡਾਂ ਲਈ ਕਰੀਬ 51, ਹਲਕਾ ਦੱਖਣੀ ਦੇ 11 ਵਾਰਡਾਂ ਲਈ ਕਰੀਬ 27, ਹਲਕਾ ਪੱਛਮੀ ਦੇ 17 ਵਾਰਡਾਂ ਲਈ 53 ਅਰਜ਼ੀਆਂ ਪਾਰਟੀ ਨੂੰ ਪ੍ਰਾਪਤ ਹੋਈਆਂ ਹਨ। ਜਦੋਂਕਿ ਹਲਕਾ ਸਾਹਨੇਵਾਲ ’ਚ 4 ਵਾਰਡ ਪੈਂਦੇ ਹਨ, ਜਿਨ੍ਹਾਂ ਦੀਆਂ ਅਰਜ਼ੀਆਂ ਦੀ ਜਾਣਕਾਰੀ ਨਹੀਂ ਮਿਲ ਸਕੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਨਾਰਾਜ਼ਗੀ ਵੀ ਲੈਣੀ ਪੈ ਸਕਦੀ ਹੈ ਮੁੱਲ

ਹੁਣ ਜੇਕਰ ਫਾਰਮਾਂ ਦੀ ਗਿਣਤੀ ਤੋਂ ਅੰਦਾਜ਼ਾ ਲਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਆਪਣੇ ਅੰਦਰ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਪਾਰਟੀ ਜਾਂ ਵਿਧਾਇਕਾਂ ਨੂੰ ਆਪਣੇ ਦਾਅਵੇਦਾਰਾਂ ਦੀ ਨਾਰਾਜ਼ਗੀ ਵੀ ਮੁੱਲ ਲੈਣੀ ਪੈ ਸਕਦੀ ਹੈ, ਕਿਉਂਕਿ ਜਿਸ ਨੂੰ ਟਿਕਟ ਨਾ ਮਿਲੀ ਤਾਂ ਉਸ ਦੀ ਨਾਰਾਜ਼ਗੀ ਵੀ ਪਾਰਟੀ ਨੂੰ ਝੱਲਣੀ ਪੈ ਸਕਦੀ ਹੈ। ਅਜਿਹੇ ’ਚ ਟਿਕਟ ਮਿਲਣ ਤੋਂ ਵਾਂਝੇ ਰਹਿਣ ਵਾਲਿਆਂ ਕੋਲ ਪੁੱਜੀ ਪਾਰਟੀ ’ਚ ਜਾਣ ਜਾਂ ਆਜ਼ਾਦ ਚੋਣ ਲੜਨ ਦਾ ਬਦਲ ਵੀ ਖੁੱਲ੍ਹਾ ਹੈ। ‘ਆਪ’ ਦੇ ਜ਼ਿਲਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਦੱਸਿਆ ਕਿ ਸਰਵੇ ਜਲਦ ਸ਼ੁਰੂ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News