ਨਿਗਮ ਚੋਣਾਂ ਲੜਨ ਦੇ ਚਾਹਵਾਨਾਂ ਲਈ ‘ਆਪ’ ਦਾ ਫਾਰਮ ਤਿਆਰ, ਹੁਣ ਹਾਈਕਮਾਂਡ ਤੋਂ ਹਰੀ ਝੰਡੀ ਦੀ ਉਡੀਕ

Monday, Dec 02, 2024 - 10:51 AM (IST)

ਨਿਗਮ ਚੋਣਾਂ ਲੜਨ ਦੇ ਚਾਹਵਾਨਾਂ ਲਈ ‘ਆਪ’ ਦਾ ਫਾਰਮ ਤਿਆਰ, ਹੁਣ ਹਾਈਕਮਾਂਡ ਤੋਂ ਹਰੀ ਝੰਡੀ ਦੀ ਉਡੀਕ

ਲੁਧਿਆਣਾ (ਵਿੱਕੀ)- ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲੜਨ ਲਈ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਪਹਿਲਾਂ ਫਾਰਮ ਭਰਨ ਅਤੇ ਸਰਵੇਖਣ ਕਰਵਾਉਣ ਲਈ ਅਪਣਾਈ ਗਈ ਪ੍ਰਕਿਰਿਆ ਤਹਿਤ ਪਾਰਟੀ ਦੀ ਪੰਜਾਬ ਟੀਮ ਨੇ ਫਾਰਮ ਤਿਆਰ ਕਰ ਕੇ ਉਸ ਨੂੰ ਮਨਜ਼ੂਰੀ ਲਈ ਦਿੱਲੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪਾਰਟੀ ਵੱਲੋਂ 1 ਦਸੰਬਰ ਨੂੰ ਫਾਰਮ ਜਾਰੀ ਕਰਨ ਦੀ ਗੱਲ ਕੀਤੀ ਗਈ ਸੀ, ਜੋ ਅੱਜ ਖ਼ਬਰ ਲਿਖੇ ਜਾਣ ਤਕ ਜਾਰੀ ਨਹੀਂ ਹੋ ਸਕਿਆ ਸੀ ਪਰ ਹੁਣ ਹਾਈਕਮਾਂਡ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ 1-2 ਦਿਨਾਂ ’ਚ ਜਾਰੀ ਕੀਤਾ ਜਾ ਸਕਦਾ ਹੈ।

ਵਰਕਰ ਪੂਰਾ ਦਿਨ ਕਰਦੇ ਰਹੇ ਉਡੀਕ

ਦੂਜੇ ਪਾਸੇ ਚੋਣ ਲੜਨ ਦੇ ਚਾਹਵਾਨ ਐਤਵਾਰ ਨੂੰ ਫਾਰਮ ਜਾਰੀ ਹੋਣ ਦਾ ਇੰਤਜ਼ਾਰ ਕਰਦੇ ਰਹੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਿਗਮ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਫਾਰਮ ਮੈਨੂਅਲੀ ਭਰ ਕੇ ਹੇਠਲੇ ਪੱਧਰ ’ਤੇ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਦੀ ਪੂਰੀ ਜਾਣਕਾਰੀ ਫਾਰਮ ਸਮੇਤ ਜਾਰੀ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 25 ਹਜ਼ਾਰ ਪਰਿਵਾਰਾਂ ਦੇ ਸਿਰ 'ਤੇ ਲਟਕੀ ਤਲਵਾਰ!

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਵੱਖ-ਵੱਖ ਵਾਰਡਾਂ ’ਚ ਟਿਕਟਾਂ ਦੇ ਕੇ ਸੰਗਠਨ ਨਾਲ ਜੁੜੇ ਪੁਰਾਣੇ ਵਰਕਰਾਂ ਭਾਵ ਵਾਲੰਟੀਅਰਾਂ ਨੂੰ ਨਿਗਮ ਚੋਣਾਂ ’ਚ ਉਮੀਦਵਾਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ ਪਰ ਇਸ ਤੋਂ ਪਹਿਲਾਂ ਸਰਵੇ ਦੇ ਆਧਾਰ ’ਤੇ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਬਿਨੈਕਾਰ ਦਾ ਉਕਤ ਵਾਰਡ ਵਿਚ ਕੀ ਆਧਾਰ ਹੈ? ਜੇਕਰ ਪਾਰਟੀ ਉਸ ਨੂੰ ਟਿਕਟ ਦਿੰਦੀ ਹੈ ਤਾਂ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ’ਚ ਪਾ ਸਕਦਾ ਹੈ ਜਾਂ ਨਹੀਂ? ਇਸ ਦੇ ਨਾਲ ਹੀ ਪਾਰਟੀ ਦੇ ਵਿਧਾਇਕ ਵੀ ਵੱਖ-ਵੱਖ ਵਾਰਡਾਂ ’ਚ ਆਪਣੇ ਚਹੇਤੇ ਆਗੂਆਂ ਨੂੰ ਟਿਕਟਾਂ ਦਿਵਾਉਣਾ ਚਾਹੁੰਦੇ ਹਨ।

ਨਾਰਾਜ਼ ਲੋਕਾਂ ਲਈ 2 ਬਦਲ ਖੁੱਲ੍ਹੇ

ਹੁਣ ਫਾਰਮ ਜਾਰੀ ਹੋਣ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਆਮ ਆਦਮੀ ਪਾਰਟੀ ਸੱਚਮੁੱਚ ਆਪਣੇ ਪੁਰਾਣੇ ਵਰਕਰਾਂ ’ਤੇ ਭਰੋਸਾ ਕਰਦੀ ਹੈ ਜਾਂ ਫਿਰ ਵਿਧਾਇਕਾਂ ਦੀ ਪਸੰਦ ਦੇ ਉਮੀਦਵਾਰ ਬਣਾਏਗੀ। ਪਾਰਟੀ ਵੱਲੋਂ ਸਰਵੇ ਦੇ ਆਧਾਰ ’ਤੇ ਟਿਕਟਾਂ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਪਾਰਟੀ ਦੇ ਕਈ ਪੁਰਾਣੇ ਵਾਲੰਟੀਅਰ ਵਾਰਡ ਪੱਧਰ ’ਤੇ ਮੁੜ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਵਾਰਡ ’ਚ ਲੋਕਾਂ ਨਾਲ ਫਿਰ ਤੋਂ ਆਪਣੀ ਗੱਲਬਾਤ ਤੇਜ਼ ਕਰ ਦਿੱਤੀ ਹੈ। ਹੁਣ ਸੱਤਾਧਾਰੀ ਪਾਰਟੀ ਸਾਹਮਣੇ ਚੁਣੌਤੀ ਇਹ ਹੈ ਕਿ ਜੇਕਰ ਉਹ ਦੋਵਾਂ ’ਚੋਂ ਇਕ ਨੂੰ ਟਿਕਟ ਦਿੰਦੀ ਹੈ ਤਾਂ ਦੂਜੇ ਕੋਲ ਆਜ਼ਾਦ ਤੌਰ ’ਤੇ ਚੋਣ ਲੜਨ ਜਾਂ ਪਾਰਟੀ ਬਦਲਣ ਦਾ ਬਦਲ ਹੈ, ਜਿਸ ਨਾਲ ਪਾਰਟੀ ਦੀਆਂ ਵੋਟਾਂ ’ਤੇ ਅਸਰ ਪੈ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News