ਵੋਟਰ ਸੂਚੀਆਂ ’ਚ ਸਾਹਮਣੇ ਆਈਆਂ ਵੱਡੀਆਂ ਖਾਮੀਆਂ, ਮ੍ਰਿਤਕ ਲੋਕਾਂ ਦੇ ਨਾਮ ਵੀ ਦਰਜ

02/12/2021 1:18:43 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਨਗਰ ਕੌਂਸਲ ਦੀਆਂ ਚੋਣਾਂ ਲਈ ਤਿਆਰ ਕੀਤੀਆਂ ਗਈਆਂ ਵੋਟਰ ਲਿਸਟਾਂ ਵਿਚ ਬਹੁਤ ਵੱਡੇ ਪੱਧਰ ’ਤੇ ਗੜਬੜੀ ਸਾਹਮਣੇ ਆਈ ਹੈ। ਪ੍ਰੀਸ਼ਦ ਦੇ ਕੁੱਲ 31 ਵਾਰਡ ਹਨ ਅਤੇ 5 ਜਨਵਰੀ 2021 ਤੱਕ 81,503 ਵੋਟਰ ਸਨ। ਸਾਰੇ ਵਾਰਡਾਂ ਵਿਚ ਤਕਰੀਬਨ 100 ਤੋਂ ਲੈ ਕੇ 150 ਦੇ ਕਰੀਬ ਮਰੇ ਹੋਏ ਲੋਕਾਂ ਦੇ ਨਾਮ ਹਨ। ਜਿਨ੍ਹਾਂ ਨੂੰ ਮਰਿਆਂ ਤਾਂ ਕਈ ਸਾਲ ਬੀਤ ਚੁੱਕੇ ਹਨ ਪਰ ਇਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਨਾਮ ਅੱਜ ਵੀ ਵੋਟਰ ਲਿਸਟਾਂ ਵਿਚ ਸ਼ਾਮਲ ਹਨ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦ ਉਮੀਦਵਾਰਾਂ ਦੇ ਹੱਥ ਵਿਚ ਵੋਟਰ ਲਿਸਟਾਂ ਆਈਆਂ ਅਤੇ ਉਹ ਘਰ- ਘਰ ਜਾ ਕੇ ਵੋਟਾਂ ਦੀ ਮੰਗ ਕਰਨ ਲੱਗੇ ਤਾਂ ਅੱਗੋਂ ਬਹੁਤ ਸਾਰੇ ਵੋਟਰ ਜਾਂ ਤਾਂ ਗੈਰ ਹਾਜ਼ਰ ਪਾਏ ਗਏ ਜਾਂ ਫਿਰ ਕਈਆਂ ਦੀ ਮੌਤ ਹੀ ਹੋ ਚੁੱਕੀ ਹੈ, ਜਦਕਿ ਸ਼ਹਿਰ ਦੇ ਹਰ ਮ੍ਰਿਤਕ ਵਿਅਕਤੀ ਦੀ ਜਾਣਕਾਰੀ ਨਗਰ ਕੌਂਸਲ ਕੋਲ ਹੁੰਦੀ ਹੈ ਪਰ ਇਸਦੇ ਬਾਵਜੂਦ ਵੀ ਵੋਟਾਂ ਨਹੀਂ ਕੱਟੀਆਂ ਗਈਆਂ।

ਇਹ ਵੀ ਪੜ੍ਹੋ:  8 ਮਹੀਨੇ ਪਹਿਲਾਂ ਵਿਆਹੀ ਕੁੜੀ ਵੱਲੋਂ ਖ਼ੁਦਕੁਸ਼ੀ, ਸਹੁਰਾ ਪਰਿਵਾਰ 'ਤੇ ਗੰਭੀਰ ਇਲਜ਼ਾਮ

ਐਨਾ ਹੀ ਨਹੀਂ ਕਈ ਵੋਟਰ ਲਿਸਟ ਵਿਚ ਜੋ ਮਕਾਨ ਨੰਬਰ ਹਨ , ਉਹ ਵੀ ਫਰਜੀ ਪਾਏ ਗਏ ਕਿਉਂਕਿ ਪ੍ਰੀਸ਼ਦ ਵੱਲੋਂ ਹਰ ਮਕਾਨ ਨੂੰ ਯੂਨੀਕ ਅਡੰਟੀਫਿਕੈਸ਼ਨ ਨੰਬਰ ਅਲਾਟ ਕੀਤਾ ਜਾਂਦਾ ਹੈ ਪਰ ਲਿਸਟਾਂ ਵਿਚ ਅਪਡੇਟ ਕਰਨ ਵੇਲੇ ਨੰਬਰ ਨਹੀਂ ਪਾਏ ਗਏ। ਸ਼ਹਿਰ ਦੇ ਹਰ ਵਾਰਡ ਵਿਚ 300 ਤੋਂ ਵੱਧ ਅਜਿਹੇ ਲੋਕਾਂ ਦੀ ਲਿਸਟ ਹੈ ਜੋ ਵਾਰਡ ਵਿਚ ਰਹਿੰਦੇ ਹੀ ਨਹੀਂ ਹਨ, ਜਾਂ ਤਾਂ ਉਹ ਸ਼ਹਿਰ ਵਿਚ ਦੂਜੀ ਥਾਂ ’ਤੇ ਸਿਫ਼ਟ ਹੋ ਗਏ ਜਾਂ ਫਿਰ ਸ਼ਹਿਰ ਛੱਡ ਕੇ ਚਲੇ ਗਏ। ਜਦਕਿ ਕਈ ਕੁੜੀਆਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਕਿਸੇ ਦੂਜੇ ਸ਼ਹਿਰਾਂ ਵਿਚ ਚਲੀਆਂ ਗਈਆਂ ਪਰ ਉਨ੍ਹਾਂ ਦੀ ਵੋਟ ਹਾਲੇ ਵੀ ਇੱਥੇ ਹੀ ਬੋਲਦੀ ਹੈ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ

ਵੋਟਾਂ ਵੈਰੀਫਾਈ ਕਰਨੀ ਬੀ.ਐੱਲ.ਓ. ਦੀ ਜ਼ਿੰਮੇਵਾਰੀ
ਨਿਯਮਾਂ ਅਨੁਸਾਰ ਬੀ.ਐੱਲ.ਓ. ਨੇ ਘਰ-ਘਰ ਜਾ ਕੇ ਡੋਰ-ਟੂ-ਡੋਰ ਵੋਟਾਂ ਵੈਰੀਫਾਈ ਕਰਨੀਆਂ ਹੁੰਦੀਆਂ ਹਨ ਜਿਵੇਂ ਮ੍ਰਿਤਕ ਬੰਦਿਆਂ ਦੀ ਵੋਟ ਕੱਟੀ ਜਾਣੀ ਅਤੇ ਜੋ ਵੋਟਰ ਮਕਾਨ ਵਿਚੋਂ ਗੈਰ ਹਾਜ਼ਰ ਜਾਂ ਸਿਫਟ ਹੋ ਚੁੱਕੇ ਹਨ , ਬੀ.ਐੱਲ.ਓ. ਨੇ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਾ ਹੁੰਦਾ ਹੈ ਅਤੇ 18 ਸਾਲ ਪੂਰੇ ਕਰ ਚੁੱਕੇ ਨੌਜਵਾਨ ਦੇ ਨਾਂ ਵੀ ਲਿਸਟ ਵਿਚ ਸ਼ਾਮਲ ਕਰਨੇ ਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਵੋਟ ਬਣ ਸਕੇ ਪਰ 1 ਜਨਵਰੀ 2021 ਨੂੰ ਜੋ ਲੋਕ 18 ਸਾਲ ਦੇ ਹੋ ਗਏ ਹਨ, ਉਨ੍ਹਾਂ ਦੇ ਨਾਮ ਲਿਸਟਾਂ ਵਿਚ ਨਹੀਂ ਪਾਏ ਗਏ। ਜਿਸ ਕਰ ਕੇ ਉਨ੍ਹਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਦੂਜੇ ਪਾਸੇ ਜਦ ਇਸ ਸਬੰਧੀ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੈੱਕ ਕਰਨਗੇ। ਇਸ ਸਬੰਧੀ ਮ੍ਰਿਤਕ ਦੇ ਪਰਿਵਰਿਕ ਮੈਂਬਰ ਵੱਲੋਂ ਅਰਜੀ ਦੇਣੀ ਜ਼ਰੂਰੀ ਹੁੰਦੀ ਹੈ ਪਰ ਜੇਕਰ ਫਿਰ ਵੀ ਕੁਝ ਅਜਿਹਾ ਹੈ ਤਾਂ ਉਹ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦੇਣਗੇ ਤਾਂ ਜੋ ਉਹ ਇਸ ਸਬੰਧੀ ਨਜ਼ਰ ਰੱਖਣ ਅਤੇ ਮ੍ਰਿਤਕ ਲੋਕਾਂ ਦੀ ਵੋਟ ਨਾ ਪਾਈ ਜਾ ਸਕੇ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ 


Shyna

Content Editor

Related News