ਨਿਗਮ ਦੇ ਐੱਮ.ਟੀ.ਪੀ ਨੇ 20 ਕਮਰਿਆਂ ਵਾਲੇ ਹੋਟਲ ਨੂੰ ਕੀਤਾ ਸੀਲ
Friday, Jul 27, 2018 - 01:30 PM (IST)
ਅੰਮ੍ਰਿਤਸਰ (ਰਮਨ)—ਨਗਰ ਨਿਗਮ ਦੇ ਐੱਮ.ਟੀ.ਪੀ. ਨੇ ਆਪਣੀ ਟੀਮ ਦੇ ਨਾਲ ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣੇ ਹੋਟਲ ਨੂੰ ਸੀਲ ਕਰ ਦਿੱਤਾ ਹੈ। ਟੀਮ 'ਚ ਜੀ.ਟੀ.ਪੀ. ਜਗਦੇਵ, ਏ.ਟੀ.ਪੀ. ਸੰਜੀਵ ਦੇਵਗਨ, ਬਿਲਡਿੰਗ ਇੰਸਪੈਕਟਰ ਰਜਤ ਖੰਨਾ, ਰੋਹਿਨੀ ਅਤੇ ਮਨੀਸ਼ ਕੁਮਾਰ ਪੁਲਸ ਫੋਰਸ ਦੇ ਨਾਲ ਮੌਜੂਦ ਸਨ। ਐੱਮ.ਟੀ.ਪੀ. ਸ਼ਰਮਾ ਨੇ ਦੱਸਿਆ ਕਿ ਇਹ ਹੋਟਲ ਸਰਕਾਰੀ ਜ਼ਮੀਨ 'ਚ ਬਣਿਆ ਹੋਇਆ ਸੀ।

ਦੱਸਣਯੋਗ ਹੈ ਕਿ ਇਹ ਜ਼ਮੀਨ ਨਿਗਮ ਨੇ ਡਿਸਪੈਂਸਰੀ ਲਈ ਕਿਰਾਏ 'ਤੇ ਦਿੱਤੀ ਸੀ,ਜਿਸ ਦੇ ਚਲਦਿਆਂ ਦਸਤਖਤ ਦੇਖ ਕੇ ਨਗਰ ਨਿਗਮ ਨੇ ਇਸ ਨੂੰ ਸੀਲ ਕਰ ਦਿੱਤਾ।
