ਮੁੱਲਾਂਪੁਰ ਫਲਾਈਓਵਰ 2 ਥਾਵਾਂ ਤੋਂ ਧੱਸਿਆ

Thursday, Apr 18, 2019 - 09:19 PM (IST)

ਮੁੱਲਾਂਪੁਰ ਫਲਾਈਓਵਰ 2 ਥਾਵਾਂ ਤੋਂ ਧੱਸਿਆ

ਮੁੱਲਾਂਪੁਰ ਦਾਖਾ, (ਜ. ਬ.)-ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਬਣਾਇਆ ਗਿਆ ਮੁੱਲਾਂਪੁਰ ਫਲਾਈਓਵਰ ਧੱਸਣ ਕਾਰਨ ਦੋ ਥਾਵਾਂ ’ਤੇ ਪਾਡ਼ ਪੈ ਗਿਆ, ਜਿਸ ਦਾ ਸਮੇਂ ਸਿਰ ਪਤਾ ਲੱਗਣ ’ਤੇ ਬੈਰੀਕੇਡ ਲਾ ਕੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਕਰ ਲਿਆ ਗਿਆ। ਐੱਸ. ਐੱਲ. ਕੰਪਨੀ ਦੇ ਮੈਨੇਜਰ ਸੰਜੀਵ ਮਿਸ਼ਰਾ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਪੁਲ ’ਚ ਦੋ ਜਗ੍ਹਾ ਪਾਡ਼ ਪੈ ਗਿਆ ਸੀ, ਜਿਸ ਨੂੰ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਤੇ ਇਹ ਪਾਡ਼ ਕਾਫੀ ਡੂੰਘਾ ਹੈ, ਜਿਸ ਨੂੰ ਡਰਿਲ ਨਾਲ ਪੂਰਨ ਤੌਰ ’ਤੇ ਪੂਰ ਦਿੱਤਾ ਜਾਵੇਗਾ ਤੇ ਫਿਰ ਪੁਲ ਧੱਸਣ ਦੀ ਗੁੰਜਾਇਸ਼ ਨਹੀਂ ਰਹੇਗੀ।

PunjabKesariਉਨ੍ਹਾਂ ਕਿਹਾ ਕਿ ਅਜੇ ਪੁਲ ਨੂੰ ਆਖਰੀ ਦਿੱਖ ਨਹੀਂ ਦਿੱਤੀ ਗਈ। ਇਸ ਨੂੰ ਇਸ ਕਰ ਕੇ ਚਾਲੂ ਕੀਤਾ ਗਿਆ ਹੈ ਤਾਂ ਜੋ ਕੋਈ ਕਮੀ-ਪੇਸ਼ੀ ਹੈ, ਉਸ ਨੂੰ ਦੂਰ ਕੀਤਾ ਜਾ ਸਕੇ।


author

DILSHER

Content Editor

Related News