ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਨੰਬਰ ਪਲੇਟਾਂ ਉਤਾਰ ਕੇ ਗੰਦੇ ਨਾਲੇ ’ਚ ਸੁੱਟੀਅਾਂ, ਗ੍ਰਿਫਤਾਰ
Monday, Aug 20, 2018 - 06:36 AM (IST)
ਜਲੰਧਰ, (ਮਹੇਸ਼)- ਥਾਣਾ ਨੰ. 6 ਦੀ ਪੁਲਸ ਨੇ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਸਮੇਤ ਮੁਲਜ਼ਮ ਰਾਜ ਕਰਨ ਪੁੱਤਰ ਤੁਲਸੀ ਰਾਮ ਵਾਸੀ ਬਸੰਤ ਐਵੇਨਿਊ, ਅਰਬਨ ਅਸਟੇਟ ਫੇਸ-2 ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਰਾਜ ਕਰਨ ਨੇ ਇਹ ਮੋਟਰਸਾਈਕਲ ਮਿੱਠਾਪੁਰ ’ਚ ਆਯੋਜਿਤ ਮੇਲੇ ਦੌਰਾਨ ਚੋਰੀ ਕੀਤਾ ਸੀ ਤੇ ਬਾਅਦ ’ਚ ਉਸ ਦਾ ਨੰਬਰ ਵੀ ਬਦਲ ਦਿੱਤਾ। ਉਸ ਨੇ ਚੋਰੀ ਕੀਤੇ ਗਏ ਮੋਟਰਸਾਈਕਲ ਦੀਅਾਂ ਨੰਬਰ ਪਲੇਟਾਂ ਉਤਾਰ ਕੇ ਗੰਦੇ ਨਾਲੇ ’ਚ ਸੁੱਟ ਦਿੱਤੀਅਾਂ ਸਨ। ਉਸ ਦੇ ਬਾਅਦ ਉਸ ਨੇ ਕਿਸੇ ਹੋਰ ਨੰਬਰ ਦੀਅਾਂ ਨਵੀਅਾਂ ਪਲੇਟਾਂ ਲਾ ਕੇ ਉਸ ’ਤੇ ਘੁੰਮਣਾ ਸ਼ੁਰੂ ਕਰ ਦਿੱਤਾ। ਇੰਸਪੈਕਟਰ ਬਰਾੜ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਰਾਜ ਕਰਨ ਨੂੰ ਡੇਅਰੀਅਾਂ ਚੌਕ ਨੇੜੇ ਸਮੇਤ ਮੋਟਰਸਾਈਕਲ ਕਾਬੂ ਕਰ ਲਿਆ। ਮੁਲਜ਼ਮ ਖਿਲਾਫ ਥਾਣਾ ਨੰ. 6 ’ਚ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
