ਮੋਟਰਸਾਈਕਲ ਅੱਗੇ ਕੁੱਤਾ ਆਉਣ ਨਾਲ ਨੌਜਵਾਨ ਜ਼ਖਮੀ
Sunday, Dec 24, 2017 - 05:34 PM (IST)

ਬਟਾਲਾ (ਬੇਰੀ) - ਐਤਵਾਰ ਮੋਟਰਸਾਈਕਲ ਅੱਗੇ ਕੁੱਤਾ ਆਉਣ ਨਾਲ ਇਕ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜ਼ੇਰੇ ਇਲਾਜ ਸਰਵਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਹਾਦਪੁਰ ਰਜੋਆ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਰਚੋਵਾਲ ਜਾ ਰਿਹਾ ਸੀ ਅਤੇ ਜਦੋਂ ਹਰਚੋਵਾਲ ਨਹਿਰ ਨੇ ਨੇੜ੍ਹੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦੇ ਅੱਗੇ ਕੁੱਤਾ ਆ ਗਿਆ ਅਤੇ ਸੜਕ 'ਤੇ ਡਿਗਣ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ, ਜਿਸ ਉਪਰੰਤ 108 ਐਂਬੂਲੈਂਸ ਰਾਹੀਂ ਮੈਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ।