ਡੀ. ਆਈ. ਜੀ. ਦੀ ਕੋਠੀ ਨੇੜਿਓਂ ਮੋਟਰਸਾਈਕਲ ਚੋਰੀ

Saturday, May 10, 2025 - 06:01 PM (IST)

ਡੀ. ਆਈ. ਜੀ. ਦੀ ਕੋਠੀ ਨੇੜਿਓਂ ਮੋਟਰਸਾਈਕਲ ਚੋਰੀ

ਬਠਿੰਡਾ (ਸੁਖਵਿੰਦਰ) : ਚੋਰਾਂ ਨੇ ਡੀ. ਆਈ. ਜੀ. ਦੀ ਕੋਠੀ ਨੇੜਿਓਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ। ਜੋਗਾਨੰਦ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਡੀ. ਆਈ. ਜੀ. ਦੀ ਰਿਹਾਇਸ਼ ਦੇ ਨੇੜੇ ਖੜ੍ਹਾ ਸੀ।

ਕਿਸੇ ਅਣਪਛਾਤੇ ਵਿਅਕਤੀ ਨੇ ਇਸ ਨੂੰ ਚੋਰੀ ਕਰ ਲਿਆ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News