ਘਰੋਂ ਬਾਹਰ ਪਿਸ਼ਾਬ ਕਰਨ ਆਏ ਨੌਜਵਾਨ ਨੂੰ ਮਾਰ ''ਤੀ ਗੋਲੀ
Thursday, May 15, 2025 - 06:18 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬੋਪਾਰਾਏ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਲਵੰਤ ਸਿੰਘ ਨਾਮਕ ਵਿਅਕਤੀ ਦੇ ਰਾਤ ਪਿਸ਼ਾਬ ਕਰਨ ਮੌਕੇ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ 'ਚੋਂ ਖੁਦ ਦੇ ਪੈਸਿਆ ਨਾਲ ਇਲਾਜ ਕਰਵਾ ਘਰ ਪਹੁੰਚਿਆ ਹੈ । ਜਿਸਦੇ ਚਲਦੇ ਪਿੰਡਵਾਸੀਆਂ ਵੱਲੋ ਪੰਜਾਬ ਸਰਕਾਰ ਕੋਲੋਂ ਇਸ ਪੀੜਤ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ਦੇ ਸਕੂਲ ਖੁੱਲ੍ਹਣ ਨੂੰ ਲੈ ਕੇ ਵੱਡੀ ਖ਼ਬਰ
ਇਸ ਸੰਬਧੀ ਪੀੜਤ ਕੁਲਵੰਤ ਸਿੰਘ ਪਿੰਡ ਬੋਪਾਰਾਏ ਨੇ ਦੱਸਿਆ ਕਿ 9 ਮਈ ਨੂੰ ਬਾਰਡਰ 'ਤੇ ਹੋਈ ਫਾਇਰਿੰਗ ਦੇ ਚਲਦੇ ਉਹ ਵਲੋਂ ਘਰ ਦੇ ਵਿਹੜੇ 'ਚੋਂ ਉੱਠ ਕੇ ਅੰਦਰ ਕਮਰੇ ਵਿਚ ਸੌਣ ਚਲੇ ਗਏ ਪਰ ਜਦੋਂ ਰਾਤ ਨੂੰ ਉਹ ਪਿਸ਼ਾਬ ਕਰਨ ਉਠਿਆ ਤਾਂ ਇਕ ਤੀਖੀ ਚੀਜ਼ ਉਸ ਦੀ ਵੱਖੀ 'ਚ ਵੱਜ ਗਈ। ਜਦੋਂ ਉਹ ਹਸਪਤਾਲ ਗਿਆ ਤਾਂ ਇਲਾਜ ਦੌਰਾਨ ਡਾਕਟਰਾਂ ਨੇ ਉਸ ਦੇ ਪੇਟ 'ਚ ਲੱਗੀ ਗੋਲੀ ਕੱਢੀ।
ਇਹ ਵੀ ਪੜ੍ਹੋ- ਸ਼ਰਾਬ ਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੇ ਫੜੀ ਪੀੜਤ ਪਰਿਵਾਰਾਂ ਦੀ ਬਾਂਹ, ਵੰਡੇ 10-10 ਲੱਖ ਦੇ ਚੈੱਕ
ਉਧਰ ਇਸ ਸੰਬਧੀ ਪਿੰਡਵਾਸੀਆਂ ਦਾ ਇਹ ਕਹਿਣਾ ਹੈ ਕਿ ਸਾਡੇ ਪਿੰਡ ਦੇ ਕੁਲਵੰਤ ਸਿੰਘ ਦੇ ਬਾਰਡਰ 'ਤੇ ਹੋ ਰਹੀ ਫਾਇਰਿੰਗ ਦੇ ਚਲਦੇ ਗੋਲੀ ਲਗੀ ਹੈ। 9 ਮਈ ਨੂੰ ਬਾਰਡਰ ਤੇ ਬੀਐੱਸਐੱਫ ਦੀ ਐਕਟੀਵਿਟੀ ਦੇ ਚਲਦੇ ਫਾਇਰਿੰਗ ਦੌਰਾਨ ਇਹ ਹਾਦਸਾ ਵਾਪਰਿਆ ਹੈ ਜਿਸ ਸੰਬਧੀ ਅਸੀਂ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਪੀੜਤ ਪਿੰਡਵਾਸੀ ਦੀ ਬਣਦੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਇਹ ਠੀਕ ਹੋ ਆਪਣੇ ਪਰਿਵਾਰ ਵਿਚ ਰਾਜੀ ਖੁਸ਼ੀ ਜੀਵਨ ਬਿਤਾ ਸਕੇ। ਉਧਰ ਪੁਲਸ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- 18 ਮਈ ਦੇ ਸਤਿਸੰਗ ਨੂੰ ਲੈ ਕੇ ਅਹਿਮ ਖ਼ਬਰ, ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8