ਧਾਲੀਵਾਲ ਨੇ ਡੌਂਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ ਨੌਜਵਾਨ
Saturday, May 17, 2025 - 01:58 PM (IST)

ਅਜਨਾਲਾ (ਨਿਰਵੈਲ)-ਪ੍ਰਵਾਸੀ ਭਾਰਤੀ ਮਾਮਲਿਆਂ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਕੋਲੰਬੀਆ ਤੋਂ ਆਈ ਇਕ ਵੀਡੀਓ, ਜਿਸ ’ਚ ਕੁਝ ਪੰਜਾਬੀ ਨੌਜਵਾਨਾਂ ਨੂੰ ਉਥੇ ਡੌਂਕਰਾਂ ਵੱਲੋਂ ਅਗਵਾ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ, ਨੂੰ ਛੁਡਵਾ ਲਿਆ ਹੈ।
ਇਹ ਵੀ ਪੜ੍ਹੋ- Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ
ਉਕਤ ਜਾਣਕਾਰੀ ਦਿੰਦੇ ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਮਿਲਣ ਮਗਰੋਂ ਉਨ੍ਹਾਂ ਤੁਰੰਤ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆਂ ਦੇ ਦੂਤ ਘਰ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕੁਝ ਹੀ ਘੰਟਿਆਂ ’ਚ ਕਾਰਵਾਈ ਕਰਦੇ ਹੋਏ ਉਕਤ ਨੌਜਵਾਨਾਂ ਨਾਲ ਰਾਬਤਾ ਕਾਇਮ ਕਰ ਲਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਇਨ੍ਹਾਂ ’ਚੋਂ ਦੋ ਨੌਜਵਾਨ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਹਨ, ਜਦ ਕਿ ਬਾਕੀ ਪੰਜ ਜਣੇ ਕੋਲੰਬੀਆ ਦੂਤ ਘਰ ਦੇ ਸੰਪਰਕ ’ਚ ਹਨ ਅਤੇ ਆਉਣ ਵਾਲੇ ਇਕ ਦੋ-ਦਿਨਾਂ ’ਚ ਉਹ ਵੀ ਵਾਪਸ ਭਾਰਤ ਪਹੁੰਚ ਜਾਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ, ਪੜ੍ਹੋ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8