ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Tuesday, May 13, 2025 - 10:42 AM (IST)

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਅਬੋਹਰ (ਸੁਨੀਲ) : ਬੀਤੀ ਸ਼ਾਮ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਕਾਲਾ ਟਿੱਬਾ ’ਚ ਇਕ ਫਾਰਮ ਹਾਊਸ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਕਿਸੇ ਪੁਲਸ ਕਾਰਵਾਈ ਦੇ ਉਸ ਦੀ ਲਾਸ਼ ਚੁੱਕ ਲਈ। ਜਾਣਕਾਰੀ ਅਨੁਸਾਰ ਕਰੀਬ 20 ਸਾਲਾ ਫਿਲਮੋਨੋ ਜੋਜੋ ਪੁੱਤਰ ਟਿੱਬੂ ਜੋਜੋ ਵਾਸੀ ਪਿੰਡ ਟਿਮਡੇਲ ਝਾਰਖੰਡ ਆਪਣੇ ਕੁੱਝ ਰਿਸ਼ਤੇਦਾਰਾਂ ਅਤੇ ਪਿੰਡ ਦੇ ਹੋਰ ਨੌਜਵਾਨਾਂ ਨਾਲ ਕਾਲਾ ਟਿੱਬਾ ਦੇ ਫਾਰਮ ਹਾਊਸ ’ਤੇ ਕੰਮ ਕਰਦਾ ਸੀ।

ਬੀਤੀ ਸ਼ਾਮ ਜਦੋਂ ਉਹ ਫਾਰਮ ਹਾਊਸ ਦਾ ਸਵਿੱਚ ਚਾਲੂ ਕਰ ਰਿਹਾ ਸੀ ਤਾਂ ਉਸ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਜਿਸ ’ਤੇ ਉਸ ਦਾ ਚਚੇਰਾ ਭਰਾ ਸਲਿਮ ਅਤੇ ਹੋਰ ਨੌਜਵਾਨ ਉਸ ਨੂੰ ਤੁਰੰਤ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਚਚੇਰੇ ਭਰਾ ਅਤੇ ਉਸ ਦੇ ਪਿੰਡ ਦੇ ਹੋਰ ਨੌਜਵਾਨ ਬਿਨਾਂ ਕੋਈ ਪੁਲਸ ਕਾਰਵਾਈ ਕੀਤੇ ਲਾਸ਼ ਵਾਪਸ ਲੈ ਗਏ।


author

Babita

Content Editor

Related News