ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਮਾਂ-ਧੀ ਖ਼ਿਲਾਫ ਮਾਮਲਾ ਦਰਜ

Friday, May 16, 2025 - 05:14 PM (IST)

ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਮਾਂ-ਧੀ ਖ਼ਿਲਾਫ ਮਾਮਲਾ ਦਰਜ

ਅਬੋਹਰ (ਸੁਨੀਲ) : ਥਾਣਾ ਬਹਾਵਵਾਲਾ ਪੁਲਸ ਨੇ ਨੌਜਵਾਨ ਵੱਲੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਮਾਂ ਅਤੇ ਧੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕੁਲਜੀਤ ਕੌਰ ਪਤਨੀ ਜੀਤ ਸਿੰਘ ਵਾਸੀ ਬਹਾਵਵਾਲਾ ਨੇ ਦੱਸਿਆ ਕਿ ਉਸਦੇ ਛੋਟੇ ਪੁੱਤਰ ਸੁਖਵੰਤ ਸਿੰਘ ਨੇ 6 ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਉਸੇ ਪਿੰਡ ਦੀ ਕੁੜੀ ਸਿਨਮਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨਾਲ ਵਿਆਹ ਕੀਤਾ ਸੀ।

ਉਸਨੇ ਦੱਸਿਆ ਕਿ ਉਸਦੀ ਨੂੰਹ ਸਿਨਮਦੀਪ ਕੌਰ ਉਸਦੇ ਪੁੱਤਰ ਨਾਲ ਝਗੜਾ ਕਰਨ ਤੋਂ ਬਾਅਦ ਆਪਣੇ ਪੇਕੇ ਘਰ ਚਲੀ ਗਈ। ਉਸਦੀ ਨੂੰਹ ਅਤੇ ਉਸਦੀ ਮਾਂ ਸਵਰਨ ਕੌਰ, ਪਤਨੀ ਕੁਲਦੀਪ ਸਿੰਘ ਨੇ ਉਸਦੇ ਪੁੱਤਰ ਨੂੰ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਸਿਨਮਦੀਪ ਕੌਰ ਹੁਣ ਉਸਦੇ ਘਰ ਨਹੀਂ ਆਵੇਗੀ। ਇਸ ਕਾਰਨ ਉਸਦਾ ਪੁੱਤਰ ਪਰੇਸ਼ਾਨ ਰਹਿਣ ਲੱਗ ਪਿਆ ਅਤੇ 13 ਮਈ ਨੂੰ ਸਵੇਰੇ ਉਸਦੇ ਪੁੱਤਰ ਨੇ ਪਰੇਸ਼ਾਨ ਹੋ ਕੇ ਅਮਰਪੁਰਾ ਤੋਂ ਪਿੰਡ ਭਾਗੂ ਰੋਡ ਵਿਖੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸਿਨਮਦੀਪ ਕੌਰ ਅਤੇ ਸਵਰਨ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Babita

Content Editor

Related News