ਚੋਰੀ ਦੇ ਮੋਟਰਸਾਈਕਲ ਸਣੇ ਚੋਰ ਗ੍ਰਿਫਤਾਰ, 3 ਖਰੀਦਦਾਰ ਨੱਪੇ

01/09/2019 5:34:52 PM

ਸੰਗਰੂਰ/ਭਵਾਨੀਗੜ (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ, ਕਾਂਸਲ, ਵਿਕਾਸ) : ਪੁਲਸ ਨੇ ਇਕ ਮੋਟਰਸਾਈਕਲ ਚੋਰ ਸਣੇ 3 ਖਰੀਦਦਾਰਾਂ ਨੂੰ ਕਾਬੂ ਕਰਕੇ 10 ਮੋਟਰਸਾਈਕਲ ਬਰਾਮਦ ਕੀਤੇ ਹਨ ਜਦਕਿ 4 ਦੋਸ਼ੀ ਅਜੇ ਫਰਾਰ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਸੰਗਰੂਰ ਨੇ ਦੱਸਿਆ ਕਿ ਇੰਸਪੈਕਟਰ ਦਲਜੀਤ ਸਿੰਘ ਵਿਰਕ ਇੰਚਾਰਜ ਸੀ.ਆਈ.ਏ. ਬ.ਸ. ਵਾਲਾ ਦੀ ਅਗਵਾਈ ਹੇਠ ਐੱਸ.ਆਈ. ਅਵਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਖਬਰੀ ਦੇ ਆਧਾਰ 'ਤੇ ਡਰੇਨ ਪੁਲ ਬਾਹੱਦ ਪਿੰਡ ਗਹਿਲਾਂ ਨਾਕਾਬੰਦੀ ਕਰਕੇ ਅਮਨਿੰਦਰ ਸਿੰਘ ਉਰਫ਼ ਅਮਨ ਪੁੱਤਰ ਜਗਰੂਪ ਸਿੰਘ ਵਾਸੀ ਗੁਣੀਕੇ ਥਾਣਾ ਸਦਰ ਨਾਭਾ ਜ਼ਿਲਾ ਪਟਿਆਲਾ ਜੋ ਥਾਣਾ ਭਵਾਨੀਗੜ੍ਹ, ਸੰਗਰੂਰ ਅਤੇ ਧੂਰੀ ਦੇ ਇਲਾਕੇ ਵਿਚੋਂ ਮੋਟਰਸਾਈਕਲ ਚੋਰੀ ਕਰਕੇ ਪਿੰਡ ਜੌਲੀਆਂ, ਸ਼ਹਿਰ ਸੰਗਰੂਰ ਅਤੇ ਧੂਰੀ ਵਿਚ ਵੇਚਣ ਦਾ ਧੰਦਾ ਕਰਦਾ ਹੈ ਨੂੰ ਸਮੇਤ ਚੋਰੀ ਦੇ ਮੋਟਰਸਾਈਕਲ ਹੀਰੋ ਹੌਂਡਾ ਸਪਲੈਡਰ ਰੰਗ ਕਾਲਾ ਜਾਅਲੀ ਨੰਬਰ  ਪੀ.ਬੀ. 11 ਸੀ.ਸੀ. 9920 ਦੇ ਸਣੇ ਗ੍ਰਿਫਤਾਰ ਕਰਕੇ ਭਵਾਨੀਗੜ੍ਹ 'ਚ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੋ ਹੋਰ ਚੋਰੀ ਕੀਤੇ ਮੋਟਰਸਾਇਕਲ ਬਰਾਮਦ ਕਰਵਾਏ। 
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਅਮਨਿੰਦਰ ਸਿੰਘ ਉਰਫ਼ ਅਮਨ ਉਕਤ ਪਾਸੋਂ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਉਸਨੇ ਸ਼ਹਿਰ ਭਵਾਨੀਗੜ੍ਹ ਅਤੇ ਸੰਗਰੂਰ ਦੇ ਵੱਖ-ਵੱਖ ਥਾਂਵਾਂ ਤੋਂ 8 ਹੋਰ ਮੋਟਰਸਾਈਕਲ ਚੋਰੀ ਕਰਕੇ ਬੰਸਾ ਸਿੰਘ ਪੁੱਤਰ ਜੰਗੀਰ ਸਿੰਘ, ਰੋਮੀ ਸਿੰਘ ਪੁੱਤਰ ਲੇਟ ਸੁਖਵਿੰਦਰ ਸਿੰਘ, ਸੋਨੀ ਸਿੰਘ ਪੁੱਤਰ ਬਾਰੂ ਸਿੰਘ, ਪਿੰਕਾ ਪੁੱਤਰ ਕੇਸਰ ਸਿੰਘ ਉਰਫ਼ ਬੱਚੀ, ਲਾਡੀ ਸਿੰਘ ਪੁੱਤਰ ਜੰਗ ਸਿੰਘ, ਰਵੀ ਸਿੰਘ ਪੁੱਤਰ ਲੇਟ ਸੁਖਵਿੰਦਰ ਸਿੰਘ ਅਤੇ ਧੀਰੋ ਪਤਨੀ ਲੇਟ ਰੂਪ ਸਿੰਘ ਵਾਸੀ ਪਿੰਡ ਜੌਲੀਆਂ ਥਾਣਾ ਭਵਾਨੀਗੜ੍ਹ ਨੂੰ ਵੇਚੇ ਸਨ। 


Related News