2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਕੋਲੋਂ ਖੋਹੇ 30 ਹਜ਼ਾਰ ਰੁਪਏ
Wednesday, Jul 15, 2020 - 06:07 PM (IST)

ਬਟਾਲਾ, ਕਾਦੀਆਂ (ਬੇਰੀ, ਜ਼ੀਸਾਨ) : ਬਾਅਦ ਦੁਪਹਿਰ ਕਰੀਬ 4 ਵਜੇ ਸਟੇਟ ਬੈਂਕ ਆਫ ਇੰਡੀਆ ਕਾਦੀਆਂ ਦੇ ਨਜ਼ਦੀਕ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਕੋਲੋਂ 2 ਮੋਟਰਸਾਈਕਲ ਲੁਟੇਰਿਆਂ ਨੇ ਝਪਟ ਮਾਰ ਕੇ ਵਿਅਕਤੀ ਦੇ ਪਜਾਮੇ ਦੀ ਜੇਬ ਪਾੜ ਕੇ ਪਰਸ ਚੋਰੀ ਕਰ ਕੇ ਫਰਾਰ ਹੋ ਗਏ।
ਇਸ ਸਬੰਧੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਸਬੀਰ ਕੌਰ ਨਾਲ ਮੋਟਰਸਾਈਕਲ 'ਤੇ ਪਿੰਡ ਕੋਟਲਾ ਮੂਸਾ ਤੋਂ ਕਾਦੀਆਂ ਦੇ ਸਟੇਟ ਬੈਂਕ ਆਫ ਇੰਡੀਆ 'ਚ ਪੈਸੇ ਜਮ੍ਹਾਂ ਕਰਵਾਉਣ ਲਈ ਜਾ ਰਹੇ ਸਨ ਤਾਂ ਜਦੋਂ ਉਹ ਕਾਦੀਆਂ ਦੇ ਸਟੇਟ ਬੈਂਕ ਦੇ ਕੋਲ ਮਸੀਹ ਚਰਚ ਕੋਲ ਪੁੱਜੇ ਤਾਂ 2 ਮੋਟਰਸਾਈਕਲ ਸਵਾਰ ਲੁਟੇਰੇ ਉਸ ਦੀ ਕੁੜਤੇ ਪਜਾਮੇ ਦੀ ਜੇਬ ਪਾੜ ਕੇ 'ਚੋਂ ਪਰਸ ਚੋਰੀ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੇ ਪਰਸ 'ਚ ਕਰੀਬ 30 ਹਜ਼ਾਰ ਰੁਪਏ ਅਤੇ ਏ. ਟੀ. ਐੱਮ. ਅਤੇ ਜ਼ਰੂਰੀ ਕਾਗਜ਼ਾਤ ਸਨ, ਜਿਸ ਦੀ ਸੂਚਨਾ ਕਾਦੀਆਂ ਪੁਲਸ ਨੂੰ ਕਰ ਦਿੱਤੀ ਹੈ।