ਮੋਟਰਸਾਈਕਲ ਸਵਾਰ ਲੁਟੇਰੇ ਨੇ 2 ਨੌਜਵਾਨਾਂ ’ਤੇ ਕੀਤਾ ਦਾਤਰ ਨਾਲ ਹਮਲਾ, 3 ਹਜ਼ਾਰ ਰੁਪਏ ਲੁੱਟ ਹੋਇਆ ਫ਼ਰਾਰ
Tuesday, Apr 19, 2022 - 11:06 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ) - ਅੱਜ ਸਵੇਰੇ ਭਾਰੀ ਟ੍ਰੈਫਿਕ ਵਾਲੇ ਮਿਆਣੀ ਰੋਡ ’ਤੇ ਲੱਖੀ ਸਿਨੇਮਾ ਚੌਂਕ ਵਿਚ ਦਿਨ ਦਿਹਾੜੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨੇ ਬੈਟਰੀਆਂ ਦੀ ਸਪਲਾਈ ਕਰਨ ਜਾ ਰਹੇ ਵਾਹਨ ਚਾਲਕਾਂ ਨੂੰ ਜ਼ਖ਼ਮੀ ਕਰਕੇ ਲੁੱਟ ਲਿਆ। ਇਸ ਵਾਰਦਾਤ ਦੌਰਾਨ ਜ਼ਖ਼ਮੀ ਹੋਏ ਵਾਹਨ ਚਾਲਕ ਰਿਤੇਸ਼ ਕੁਮਾਰ ਪੁੱਤਰ ਸ਼ਿਵ ਨਰਾਇਣ ਅਤੇ ਦੀਪਕ ਪੁੱਤਰ ਸਾਗਰ ਵਾਸੀ ਪਠਾਨਕੋਟ ਚੌਂਕ ਜਲੰਧਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਜਾਣਕਾਰੀ ਅਨੁਸਾਰ 9.30 ਵਜੇ ਕਰੀਬ ਬਟਾਲਾ ਤੋਂ ਟਾਂਡਾ ਵੱਲ ਆ ਰਹੇ ਉਕਤ ਵਿਅਕਤੀਆਂ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਰੋਕ ਲਿਆ। ਲੁਟੇਰਾ ਉਨ੍ਹਾਂ ਕੋਲੋਂ ਇਹ ਕਹਿ ਕੇ 500 ਰੁਪਏ ਮੰਗਣ ਲੱਗ ਪਿਆ ਕਿ ਉਨ੍ਹਾਂ ਨੇ ਉਸ ਵਿਚ ਵਾਹਨ ਮਾਰਿਆ ਹੈ। ਬਾਅਦ ’ਚ ਲੁਟੇਰੇ ਨੇ ਦਾਤਰ ਨਾਲ ਹਮਲਾ ਕਰਦੇ ਹੋਏ ਉਕਤ ਵਿਅਕਤੀਆਂ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ 3000 ਰੁਪਏ ਖੋਹ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ