ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਅੌਰਤ ਦੀਆਂ ਵਾਲੀਆਂ
Wednesday, Jul 25, 2018 - 12:43 AM (IST)

ਅੌਡ਼, (ਛਿੰਜੀ ਲਡ਼ੋਆ)- ਬੀਤੀ ਰਾਤ ਪਿੰਡ ਲਡ਼ੋਆ ਵਿਖੇ ਇਕ ਅੌਰਤ ਤੋਂ 2 ਮੋਟਰਸਾਈਕਲ ਸਵਾਰ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਲਡ਼ੋਆ ਜੋ ਰਾਤ ਸਵਾ ਛੇ ਵਜੇ ਸ਼ਾਮ ਨੂੰ ਗੁਰਦੁਆਰਾ ਪੰਜ ਤੀਰਥ ਲਡ਼ੋਆ ਵਿਖੇ ਪੈਦਲ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ ’ਚ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਕੋਲ ਮੋਟਰਸਾਈਕਲ ਰੋਕਿਆ ’ਤੇ ਕੰਨਾਂ ਦੀਆਂ ਵਾਲੀਆਂ ਲਾਹਕੇ ਦੇਣ ਲਈ ਕਹਿਣ ਲੱਗੇ ਤੇ ਜਦੋਂ ਉਕਤ ਅੌਰਤ ਨੇ ਵਿਰੋਧ ਕੀਤੀ ਤਾਂ ਉਸਨੂੰ ਪਿਸਤੋਲ ਨੁਮਾ ਚੀਜ਼ ਨਾਲ ਡਰਾਉਣ ਲੱਗੇ ਤੇ ਕੰਨਾਂ ਦੀਆਂ ਵਾਲੀਆਂ ਝਪਟਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਤੁਰੰਤ ਪੁੱਜ ਕੇ ਅੌਰਤ ਕੋਲੋ ਵੱਖ-ਵੱਖ ਥਾਈਂ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਲੁਟੇਰਿਆਂ ਦੀ ਸ਼ਨਾਖਤ ਕਰਵਾਕੇ ਤੇ ਉਨ੍ਹਾਂ ਦੇ ਪੋਸਟਰ ਛਪਵਾਕੇ ਵੱਖ-ਵੱਖ ਪਿੰਡਾਂ ’ਚ ਲਗਾ ਦਿੱਤੇ ਗਏ ਸਨ ਅਤੇ ਪੁਲਸ ਹੋਰ ਵੀ ਸੁਰਾਗ ਲਭ ਰਹੀ ਹੈ ਤਾਂ ਜੋ ਲੁਟੇਰੇ ਜਲਦੀ ਕਾਬੂ ਕੀਤੇ ਜਾਣ।