ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

Sunday, Aug 12, 2018 - 02:37 AM (IST)

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

ਕਪੂਰਥਲਾ,   (ਮੱਲ੍ਹੀ)-  ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਸਥਿਤ ਆਨੰਦ ਇੰਜੀਨੀਅਰਿੰਗ ਕਾਲਜ ਸਾਹਮਣੇ ਕਾਰ-ਮੋਟਰਸਾਈਕਲ  ਦੀ ਟੱਕਰ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। 
ਪੁਲਸ ਚੌਕੀ ਭੁਲਾਣਾ (ਸੁਲਤਾਨਪੁਰ ਲੋਧੀ) ਦੇ ਇੰਚਾਰਜ ਲਖਵੀਰ ਸਿੰਘ ਗੋਸਲ ਏ. ਐੱਸ. ਆਈ. ਨੇ ਦੱਸਿਆ ਕਿ 34 ਸਾਲਾ ਪ੍ਰਭਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ, ਸੁਲਤਾਨਪੁਰ ਲੋਧੀ ਆਪਣੇ ਸਾਥੀ 19 ਸਾਲਾ ਨਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਬਸਤੀ ਗੁਜਰ, ਸੁਲਤਾਨਪੁਰ ਲੋਧੀ ਨਾਲ ਕਪੂਰਥਲਾ ਵੱਲੋਂ ਆ ਰਹੇ ਸਨ ਕਿ ਆਰ. ਸੀ. ਐੱਫ. ਸਾਹਮਣੇ ਸਥਿਤ ਆਨੰਦ ਕਾਲਜ ਕੋਲੋਂ ਗੁਜ਼ਰਦਿਆਂ ਉਨ੍ਹਾਂ ਦਾ ਮੋਟਰਸਾਈਕਲ ਨੇਡ਼ਿਓਂ ਗੁਜਰ ਰਹੀ ਸਵਿਫਟ ਕਾਰ ਨਾਲ ਟੱਕਰਾ ਗਿਆ ਤੇ  ਪ੍ਰਭਜੀਤ ਸਿੰਘ  ਦੀ  ਮੌਕੇ  ’ਤੇ  ਹੀ  ਮੌਤ  ਹੋ  ਗਈ   ਜਦਕਿ  ਪਿੱਛੇ ਬੈਠਾ ਨਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਕਾਰ ਚਾਲਕ ਗੁਰਪ੍ਰੀਤ ਸਿੰਘ ਰਾਜ ਪੁੱਤਰ ਮਹਿੰਦਰ ਕੁਮਾਰ ਵਾਸੀ ਮਕਾਨ ਨੰ. 69, ਗੁਰੂ ਤੇਗ ਬਹਾਦੁਰ ਨਗਰ, ਫਰੀਦਕੋਟ ਆਪਣੇ ਪਰਿਵਾਰ ਨਾਲ ਫਰੀਦਕੋਟ ਤੋਂ ਮਾਤਾ ਚਿੰਤਪੁਰਨੀ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਵਾਪਰੇ ਸਡ਼ਕ ਹਾਦਸੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News