ਤੇਜ਼ ਰਫਤਾਰ ਮੋਟਰ ਸਾਈਕਲ ਕੰਧ ''ਚ ਵੱਜਣ ਨਾਲ ਨੌਜਵਾਨ ਦੀ ਮੌਤ
Tuesday, Jun 04, 2019 - 01:22 PM (IST)

ਵੈਰੋਵਾਲ (ਗਿੱਲ)—ਪੁਲਸ ਥਾਣਾ ਵੈਰੋਵਾਲ ਅਧੀਂਨ ਆਉਂਦੇ ਪਿੰਡ ਗਿੱਲ ਕਲੇਰ ਵਿਖੇ ਮੋਟਰ ਸਾਈਕਲ ਸਵਾਰ ਦੀ ਕੰਧ ਨਾਲ ਟੱਕਰ ਹੋਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਨੌਜਵਾਨ ਮੋਟਰ ਸਾਈਕਲ(ਨੰਬਰ ਪੀ.ਬੀ.17, 5560) ਤੇ ਸਵਾਰ ਹੋ ਕੇ ਪਿੰਡ ਉਪਲ ਦੀ ਤਰਫੋ ਗਿੱਲ ਕਲੇਰ ਵਾਲੇ ਪਾਸੇ ਨੂੰ ਜਾ ਰਿਹਾ ਸੀ ਕਿ ਮੋਟਰ ਸਾਈਕਲ ਦੀ ਰਫਤਾਰ ਤੇਜ਼ ਹੋਣ ਕਰਕੇ ਸਿੱਧਾ ਕੰਧ ਵਿੱਚ ਜਾ ਵੱਜਾ ਅਤੇ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੂੰ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।