PRTC ਤੇ ਪਨਬੱਸ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਨੇ ਘੇਰਿਆ ਮੋਤੀ ਮਹਿਲ

Wednesday, Jun 30, 2021 - 02:26 AM (IST)

ਪਟਿਆਲਾ(ਮਨਦੀਪ ਜੋਸਨ)- ਪੀ. ਆਰ. ਟੀ. ਸੀ. ਦੇ ਪਨਬੱਸ ਦੇ ਲਗਭਗ 7 ਹਜ਼ਾਰ ਠੇਕਾ ਕਰਮਚਾਰੀਆਂ ਨੇ ਰੈਗੂਲਰ ਕਰਨ ਲਈ ਅੱਜ ਬੱਸ ਸਟੈਂਡ ’ਤੇ ਜ਼ੋਰਦਾਰ ਧਰਨਾ ਦੇ ਕੇ ਮੋਤੀ ਮਹਿਲ ਤੱਕ ਰੋਸ ਮਾਰਚ ਕੱਢਦਿਆਂ ਨਾਅਰੇਬਾਜ਼ੀ ਦੌਰਾਨ ਸਰਕਾਰ ਨੂੰ ਘੇਰਿਆ। ਇਸ ਕਾਰਨ ਪ੍ਰਸ਼ਾਸਨ ਅਤੇ ਪੁਲਸ ਨੂੰ ਪੂਰਾ ਦਿਨ ਭਾਜੜਾਂ ਪਈਆਂ ਰਹੀਆਂ। ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਬੱਸ ਸਟੈਂਡ ਤੋਂ ਰੋਸ ਮਾਰਚ ਸ਼ੁਰੂ ਕੀਤਾ ਤੇ ਫੁਹਾਰਾ ਚੌਕ ਆ ਕੇ ਇਨ੍ਹਾਂ ਨੇ ਧਰਨਾ ਲੱਗਾ ਲਿਆ। ਉਕਤ ਮੁਲਾਜ਼ਮਾਂ ਦੀ ਮੰਗ ਸੀ ਕਿ ਉਹ ਲੰਮੇ ਸਮੇਂ ਤੋਂ ਪੀ. ਆਰ. ਟੀ. ਸੀ. ਦੇ ਪਨਬੱਸ ’ਚ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਿਲ ਹੈ।

ਇਹ ਵੀ ਪੜ੍ਹੋ- ਝੂਠ ਦਾ ਪੁਲੰਦਾ ਲੈ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗਣ ਆਏ ਕੇਜਰੀਵਾਲ : ਚੁੱਘ

ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਸੈਂਕੜੇ ਬੱਸਾਂ ਨਹੀਂ ਚੱਲ ਸਕੀਆਂ ਜਿਸ ਨਾਲ ਪੀ. ਆਰ. ਟੀ. ਸੀ. ਨੂੰ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ 4 ਸਾਲ ਸਾਨੂੰ ਲਟਕਦਿਆਂ ਨੂੰ ਹੋ ਗਏ ਹਨ, ਸਾਡਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਬੱਸਾਂ ’ਚ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿਣ ਕਾਰਨ ਉਨ੍ਹਾਂ ਨੂੰ ਕੋਰੋਨਾ ਹੋਣ ਦਾ ਖੱਤਰਾ ਹੈ। ਉਨ੍ਹਾਂ ਦੇ ਬਹੁਤ ਸਾਰੇ ਸਾਥੀ ਕੋਰੋਨਾ ਦੀ ਭੇਟ ਵੀ ਚੜੇ ਹਨ, ਜਿਸ ਕਾਰਨ ਸਰਕਾਰ ਨੂੰ ਤੁਰੰਤ ਕੋਰੋਨਾ ਕਾਰਨ ਮਰੇ ਹੋਏ ਸਾਥੀਆਂ ਲਈ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਨੌਕਰੀ ਦਾ ਐਲਾਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਤੋਂ ਦਿੱਲੀ ਸੰਭਲਦੀ ਨਹੀਂ ਅਤੇ ਪੰਜਾਬ ਦੇ ਲੋਕਾਂ ਨੂੰ ਝਾਂਸੇ ਦੇ ਰਹੇ ਹਨ : ਵੇਰਕਾ

ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੂੰ ਵਿਭਾਗ ਦੇ ਮੰਤਰੀ ਨਾਲ ਅਤੇ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।


Bharat Thapa

Content Editor

Related News