ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਮਾਂ ਦੀ ਕਰਤੂਤ ਦੇਖ ਹੈਰਾਨ ਹੋਏ ਸਭ

Tuesday, Apr 17, 2018 - 07:27 PM (IST)

ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਮਾਂ ਦੀ ਕਰਤੂਤ ਦੇਖ ਹੈਰਾਨ ਹੋਏ ਸਭ

ਖਡੂਰ ਸਾਹਿਬ (ਕੁਲਾਰ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਦੇਂ ਪਿੰਡ ਕੰਗ ਵਿਖੇ ਮੰਗਲਵਾਰ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਪਿੰਡ ਵਾਸੀਆਂ ਨੇ ਕਲਯੁੱਗੀ ਮਾਂ ਵਲੋਂ ਛੱਪੜ ਵਿਚ ਇਕ ਨਮ-ਜੰਮਿਆ ਬੱਚਾ ਸੁੱਟਿਆ ਹੋਇਆ ਦੇਖਿਆ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਕੰਗ ਦੇ ਮੁਨਸ਼ੀ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਆਣਪਛਾਤੇ ਵੱਲੋਂ ਆਪਣਾ 8-9 ਮਹੀਨੇ ਦਾ ਬੱਚਾ ਜੋ ਦੇਖਣ ਵਿਚ ਲੜਕੀ ਸੀ ਨੂੰ ਛੱਪੜ ਵਿਚ ਸੁੱਟ ਦਿਤਾ ਗਿਆ। ਜਿਸ ਦੀ ਪਿੰਡ ਵਾਸੀਆਂ ਨੇ ਸਵੇਰ ਹੋਣ 'ਤੇ ਪੁਲਸ ਨੁੰ ਇਤਲਾਹ ਦਿੱਤੀ ਅਤੇ ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਨਵ-ਜੰਮੇ ਬੱਚੇ ਨੂੰ ਬਾਹਰ ਕਢਵਾਇਆ ਅਤੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ।
PunjabKesari
ਇਸ ਮੌਕੇ ਘਟਨਾ ਸਥਾਨ ਉਪਰ ਪਿੰਡ ਵਾਸੀਆਂ ਦਾ ਭਾਰੀ ਜਮਾਵੜਾ ਲੱਗਿਆ ਹੋਇਆ ਸੀ ਅਤੇ ਹਰ ਦਿਲ ਭਰੂਣ ਸੁੱਟਣ ਵਾਲੀ ਮਾਂ ਨੂੰ ਲਾਹਨਤਾਂ ਪਾ ਰਿਹਾ ਸੀ। ਲੋਕਾਂ ਨੇ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।


Related News