ਕੋਈ ਮਾਂ ਆਪਣੀ ਮਾਸੂਮ ਧੀ ਨਾਲ ਇਹ ਸਭ ਵੀ ਕਰ ਸਕਦੀ ਹੈ, ਸੁਣ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

Friday, Oct 06, 2023 - 02:22 PM (IST)

ਕੋਈ ਮਾਂ ਆਪਣੀ ਮਾਸੂਮ ਧੀ ਨਾਲ ਇਹ ਸਭ ਵੀ ਕਰ ਸਕਦੀ ਹੈ, ਸੁਣ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

ਲੁਧਿਆਣਾ (ਅਨਿਲ) : ਥਾਣਾ ਬਸਤੀ ਜੋਧੇਵਾਲ ਅਧੀਨ ਆਉਂਦੇ ਬਲਦੇਵ ਨਗਰ ’ਚ ਰਹਿਣ ਵਾਲੀ ਇਕ ਔਰਤ ਵੱਲੋਂ ਆਪਣੀ 8 ਸਾਲ ਦੀ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਥਾਣਾ ਜੋਧੇਵਾਲ ਦੇ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਉਨ੍ਹਾਂ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਗੁਆਂਢ ’ਚ ਰਹਿਣ ਵਾਲੀ ਇਕ 8 ਸਾਲ ਦੀ ਕੁੜੀ ਜੱਸੀ ਨੇ ਕਾਗਜ਼ ’ਤੇ ਇਕ ਸ਼ਿਕਾਇਤ ਲਿਖ ਕੇ ਦਿੱਤੀ ਸੀ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਲੁਧਿਆਣਾ ਪੁਲਸ, ਥੋੜ੍ਹੇ ਸਮੇਂ 'ਚ ਹੱਲ ਕੀਤੇ ਵੱਡੇ-ਵੱਡੇ ਮਾਮਲੇ

ਇਸ ਵਿਚ ਉਸ ਨੇ ਲਿਖਿਆ ਸੀ ਕਿ ਉਸ ਦੀ ਮਾਂ ਉਸ ਨੂੰ ਹਰ ਰੋਜ਼ ਬੇਰਹਿਮੀ ਨਾਲ ਕੁੱਟਦੀ ਹੈ ਅਤੇ ਉਸ ਨੂੰ ਖਾਣ ਲਈ ਰੋਟੀ ਤੱਕ ਨਹੀਂ ਦਿੰਦੀ। ਉਕਤ ਔਰਤ ਵੱਲੋਂ ਆਪਣੀ ਧੀ ਦੀ ਕੁੱਟਮਾਰ ਕਰਨ ਦੀਆਂ ਸਾਰੀਆਂ ਹਰਕਤਾਂ ਗਲੀ ’ਚ ਲੱਗੇ ਇਕ ਕੈਮਰੇ ’ਚ ਵੀ ਕੈਦ ਹੋ ਗਈਆਂ ਸਨ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੀੜਤ ਕੁੜੀ ਅਤੇ ਉਸ ਦੀ ਮਾਂ ਨੂੰ ਥਾਣੇ ’ਚ ਬੁਲਾਇਆ।

ਇਹ ਵੀ ਪੜ੍ਹੋ : ਰਾਤ ਨੂੰ ਗੇਟ ਟੱਪ ਅੰਦਰ ਵੜੇ ਹਮਲਾਵਰ, ਤਾੜ-ਤਾੜ ਚਲਾ ਦਿੱਤੀਆਂ ਗੋਲੀਆਂ (ਵੀਡੀਓ)

ਇੱਥੇ ਉਕਤ ਔਰਤ ਨੇ ਆਪਣੀ ਧੀ ਤੋਂ ਲਿਖ਼ਤੀ ਰੂਪ ’ਚ ਮੁਆਫ਼ੀ ਮੰਗੀ ਹੈ, ਜਿਸ ਤੋਂ ਬਾਅਦ ਦੋਵੇਂ ਮਾਂ-ਧੀ ਨੂੰ ਵਾਪਸ ਘਰ ਭੇਜਿਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਉਕਤ ਕੁੜੀ ਦੇ ਗੁਆਂਢ ’ਚ ਰਹਿਣ ਵਾਲੇ ਲੋਕਾਂ ਨੂੰ ਕੁੜੀ ਦਾ ਧਿਆਨ ਰੱਖਣ ਬਾਰੇ ਕਿਹਾ ਗਿਆ ਹੈ। ਜੇਕਰ ਔਰਤ ਵੱਲੋਂ ਕੁੜੀ ਨਾਲ ਮੁੜ ਕੁੱਟਮਾਰ ਕੀਤੀ ਗਈ ਤਾਂ ਪੁਲਸ ਕਾਨੂੰਨੀ ਕਾਰਵਾਈ ਕਰੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News